Responsive Ads Here

Tuesday, March 5, 2019

ਦਿੱਗਵਿਜੈ 'ਤੇ ਭਾਜਪਾ ਦਾ ਪਲਟਵਾਰ, ਪੁੱਛਿਆ- ਰਾਜੀਵ ਗਾਂਧੀ ਦੀ ਹੱਤਿਆ ਦੁਰਘਟਨਾ ਸੀ ਜਾਂ ਅੱਤਵਾਦੀ ਵਾਰਦਾਤ

ਨਵੀਂ ਦਿੱਲੀ: ਕਸ਼ਮੀਰ ਦੇ ਪੁਲਵਾਮਾ ਹਮਲੇ 'ਚ ਸੀਆਰਪੀਐੱਫ ਦੇ ਕਾਫ਼ਿਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਕਾਂਗਰਸ ਦੇ ਸੀਨੀਅਰ ਆਗੂ ਦਿੱਗਵਿਜੈ ਸਿੰਘ ਨੇ ਦੁਰਘਟਨਾ ਦੱਸਿਆ ਹੈ। ਦਿੱਗਵਿਜੈ ਸਿੰਘ ਨੇ ਆਪਣੇ Official ਟਵਿੱਟਰ ਅਕਾਊਂਟਨ 'ਤੇ ਇਹ ਵਿਵਾਦਤ ਟਵੀਟ ਕੀਤਾ ਹੈ। ਹੁਣ ਇਸ ਟਵੀਟ ਨੂੰ ਲੈ ਕੇ ਦਿੱਗਵਿਜੈ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਾਂਗਰਸ 'ਤੇ ਪਲਟਵਾਰ ਕਰਦੇ ਹੋਏ ਦਿੱਗਵਿਜੈ ਸਿੰਘ ਤੋਂ ਪੁੱਛਿਆ ਹੈ ਕਿ ਰਾਜੀਵ ਗਾਂਧੀ ਦੀ ਹੱਤਿਆ ਕੀ ਸੀ?


ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਾਂਗਰਸ ਦੇ ਸੀਨੀਅਰ ਨੇਤਾ ਦਿੱਗਵਿਜੈ ਦੁਆਰਾ ਇਕ ਟਵੀਟ 'ਚ ਪੁਲਵਾਮਾ ਹਮਲੇ 'ਚ ਹੋਏ ਅਤੱਵਾਦੀ ਹਮਲੇ ਨੂੰ ਦੁਰਘਟਨਾ ਦੱਸੇ ਜਾਣ 'ਤੇ ਕਿਹਾ, 'ਪੂਰੇ ਸਨਮਾਨ ਨਾਲ ਮੈਂ ਦਿੱਗਵਿਜੈ ਸਿੰਘ ਤੋਂ ਪੁੱਛਣਾ ਚਹੁੰਦਾ ਹਾਂ, ਕੀ ਰਾਜੀਵ ਗਾਂਧੀ ਦੀ ਹੱਤਿਆ ਸੀ, ਜਾਂ ਅੱਤਵਾਦੀ ਵਾਰਦਾਤ...?'

ਉਨ੍ਹਾਂ ਨੇ ਕਿਹਾ ਕਿ ਕਈ ਲੋਕ ਹਨ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਏਅਰ ਸਟ੍ਰਾਈਕ ਦੇ ਸਬੂਤ ਮੰਗਣ ਵਾਲਿਆਂ 'ਤੇ ਜਨਰਲ ਵੀਕੇ ਸਿੰਘ ਨੇ ਨਿਸ਼ਾਨਾ ਸਾਧਿਆ ਅਤੇ ਕਿਹਾ ਜ਼ਿਆਦਾਤਰ ਆਗੂ ਕਾਂਗਰਸ ਦੇ ਹਨ। ਜਿਸ ਦੇ ਆਗੂ ਨਹੀਂ ਚਹੁੰਦੇ ਕਿ ਜੋ ਕਾਰਵਾਈ ਹੋਈ ਹੈ, ਜਿਸ ਨਾਲ ਦੇਸ਼ ਦੀ ਸ਼ਾਨ ਵਧੀ ਹੈ, ਉਸ ਨਾਲ ਲੋਕਾਂ ਨੂੰ ਅਜਿਹਾ ਲੱਗੇ ਕਿ ਕਾਂਗਰਸ ਸਮੇਂ ਜੋ ਚੀਜ਼ ਨਹੀਂ ਹੁੰਦੀ ਸੀ, ਉਹ ਹੁਣ ਹੋ ਰਹੀ ੈਹ। ਮੈਂ ਸਿਰਫ਼ ਇਕ ਹੀ ਚੀਜ਼ ਕਹਿਣਾ ਚਹੁੰਦਾ ਹਾਂ ਕਿ ਇਹ ਸਮੱਸਿਆ ਪੂਰੇ ਦੇਸ਼ ਦੀ ਹੈ। ਇਸ 'ਚ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਅਤੇ ਭਾਰਤ ਜੀ ਜਨਤਾ ਨਾਲ ਮਿਲ ਕੇ ਫੌਜ ਦਾ ਸਮਰਥਨ ਕਰਨਾ ਚਾਹੀਦਾ ਹੈ। ਇਹ ਫਾਲਤੂ ਸਵਾਲ ਜੋ ਉੱਠਾ ਰਹੇ ਹਨ, ਇਨ੍ਹਾਂ ਦੀ ਸੋਚ ਸੋੜੀ ਹੋ ਗਈ ਹੈ।


ਦੱਸਣਯੋਗ ਕਿ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਅਤੇ ਦੋ ਹੋਰ ਸਥਾਨਾਂ 'ਤੇ ਸਥਿਤ ਅੱਤਵਾਦੀ ਅੱਡਿਆਂ 'ਤੇ ਹਵਾਈ ਹਮਲੇ ਕੀਤੇ ਸਨ। ਇਸ ਘਟਨਾ ਮਗਰੋਂ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫੌਜ ਨੇ ਭਾਰਤੀ ਫੌਜੀ ਟਿਕਾਣਿਆ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ ਕੀਤੀ ਸੀ। ਦੱਸਿਆ ਜਾ ਰਿਹਾ ਹੈ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ 'ਚ ਲਗਪਗ 250 ਅੱਤਵਾਦੀ ਢੇਰ ਹੋ ਗਏ।



from Punjabi News -punjabi.jagran.com https://ift.tt/2TxZWvd
via IFTTT

No comments:

Post a Comment