ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਦੌਰੇ ਦੇ ਪਹਿਲੇ ਦਿਨ ਅਹਿਮਦਾਬਾਦ ਵਿਚ ਦੇਸ਼ ਨੂੰ ਕਿ ਵੱਡੀ ਸੌਗਾਤ ਦਿੰਦੇ ਹੋਏ ਵਨ ਨੇਸ਼ਨ ਵਨ ਕਾਰਡ (One National One Card ਲਾਂਚ ਕਰ ਦਿੱਤਾ। ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੇ ਨਾਂ ਨਾਲ ਪੇਸ਼ ਕੀਤਾ ਗਿਆ। ਇਹ ਕਾਰਡ ਤੁਹਾਨੂੰ ਦੇਸ਼ ਦੇ ਕਿਸੇ ਵੀ ਪਬਲਿਕ ਟਰਾਂਸਪੋਰਟ ਵਿਚ ਸਫ਼ਰ ਕਰਨ ਦੀ ਆਜ਼ਾਦੀ ਦੇਵੇਗਾ ਅਤੇ ਇਸ ਦੀ ਮਦਦ ਨਾਲ ਤੁਸੀਂ ਉੱਥੇ ਭਗਤਾਨ ਕਰ ਸਕੋਗੇ। ਇਸ ਦਾ ਮਤਲਬ ਤੁਹਾਨੂੰ ਹਰ ਵੇਲੇ ਜੇਬ ਵਿਚ ਕੈਸ਼ ਰੱਖ ਕੇ ਨਹੀਂ ਤੁਰਨਾ ਪਵੇਗਾ।
ਵਨ ਨੇਸ਼ਨ ਵਨ ਕਾਰਡ ਨੂੰ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨੇ ਆਟੋਮੈਟਿਕ ਫੇਅਰ ਕੁਲੈਕਸ਼ਨ ਸਿਸਟਮ 'ਸਵਾਗਤ' ਨਾਲ ਈਜਾਦ ਕੀਤਾ ਹੈ। ਦੇਸ਼ ਦੇ ਸਾਰੇ ਸ਼ਹਿਰਾਂ ਦੇ ਟਰਾਂਸਪੋਰਟ ਸਿਸਟਮ ਵਿਚ ਇਸ ਰਾਹੀਂ ਭੁਗਤਾਨ ਕੀਤਾ ਜਾ ਸਕੇਗਾ। ਨਾਲ ਹੀ ਰੁਪਏ ਕਾਰਡ ਨੂੰ ਇਸ ਵਿਚ ਜੋੜ ਦਿੱਤੇ ਜਾਣ ਤੋਂ ਬਾਅਦ ਕ੍ਰੈਡਿਟ ਕਾਰਡ ਵਾਂਗ ਪੈਸਾ ਕੱਢਿਆ ਜਾ ਸਕੇਗਾ।
ਇਸ ਫੀਚਰ ਜ਼ਰੀਏ ਕਾਉਂਟਰ ਦੀ ਪੀਓਐੱਸ ਮਸ਼ੀਨ 'ਤੇ ਕਾਰਡ ਦੀ ਵਰਤੋਂ ਕਰਨ ਤੋਂ ਇਲਾਵਾ ਤੁਸੀਂ ਮੈਟਰੋ ਰੇਲ ਸਮਾਰਟ ਕਾਰਡ ਦੇ ਤੌਰ 'ਤੇ ਵੀ ਇਨ੍ਹਾਂ ਦੀ ਵਰਤੋਂ ਕਰ ਸਕੋਗੇ। ਹੁਣ ਬੈਂਕ ਜੋ ਵੀ ਨਵੇਂ ਡੈਬਿਟ ਅਤੇ ਕ੍ਰੈਡਿਟ ਕਾਰਡ ਜਾਰੀ ਕਰਨਗੇ ਉਨ੍ਹਾਂ ਵਿਚ ਨੈਸ਼ਨਲ ਮੋਬੇਲਿਟੀ ਕਾਰਡ ਫੀਚਰ ਹੋਵੇਗਾ। ਇਹ ਕਿਸੇ ਹੋਰ ਵਾਲੇਟ ਵਾਂਗ ਹੀ ਕੰਮ ਕਰੇਗਾ।

ਇੰਜ ਕਰੇਗਾ ਕੰਮ
- ਰੁਪਏ ਦਾ ਇਹ ਕਾਰਡ ਸਬੰਧਤ ਬੈਂਕ ਵੱਲੋਂ ਡੈਬਿਟ, ਕ੍ਰੈਡਿਟ ਜਾਂ ਪ੍ਰੀਪੇਡ ਕਾਰਡ ਵਾਂਗ ਜਾਰੀ ਕੀਤਾ ਜਾ ਸਕਦਾ ਹੈ।
- ਇਕ ਆਮ ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਰੁਪੇ ਵਨ ਨੇਸ਼ਨ ਵਨ ਕਾਰਡ ਇਕ ਕਾਂਟੈਕਸਲੈਸ ਕਾਰਡ ਹੈ ਜੋ ਮੈਟਰੋ ਰੇਲ ਸਮਾਰਟ ਕਾਰਡ ਵਾਂਗ ਹੋਵੇਗਾ।
- ਜੇਕਰ ਤਸੀਂ ਵੀ ਇਸ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣੇ ਬੈਂਕ ਨਾਲ ਸੰਪਰਕ ਕਰਨਾ ਪਵੇਗਾ।
- ਰੁਪੇ ਵਨ ਨੇਸ਼ਨ ਵਨ ਕਾਰਡ, ਨੈਸ਼ਨਲ ਕਾਮਨ ਮੋਬੇਲਿਟੀ ਕਾਰਡ ਦੇ ਸੁਪਰੋਟ ਨਾਲ ਦੇਸ਼ ਦੇ 25 ਬੈਂਕਾਂ ਵਿਚ ਉਪਲਬਧ ਹੋਵੇਗਾ ਜਿਸ ਵਿਚ ਸਟੇਟ ਬੈਂਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਵੀ ਸ਼ਾਮਲ ਹਨ।
- ਵਨ ਨੇਸ਼ਨ ਵਨ ਕਾਰਡ ਨੂੰ ਪੇਟੀਐੱਮ ਪੇਮੇਂਟ ਬੈਂਕ ਵੱਲੋਂ ਵੀ ਜਾਰੀ ਕੀਤਾ ਜਾ ਸਕੇਗਾ।
ਇਨ੍ਹਾਂ ਚੀਜ਼ਾਂ ਵਿਚ ਆਵੇਗਾ ਕੰਮ
- ਰੁਪੇ ਦਾ ਵਨ ਨੇਸ਼ਨ ਵਨ ਕਾਰਡ ਸ਼ਾਪਿੰਗ ਲਈ ਵੀ ਵਰਤਿਆ ਜਾ ਸਕੇਗਾ।
- ਇਸ ਤੋਂ ਇਲਾਵਾ ਕਿਸੇ ਵੀ ਪਬਲਿਕ ਟਰਾਂਸਪੋਰਟ ਵਿਚ ਇਸ ਜ਼ਰੀਏ ਪੇਮੇਂਟ ਕੀਤੀ ਜਾ ਸਕੇਗੀ। ਫਿਰ ਉਹ ਬੱਸ ਹੋਵੇ ਜਾਂ ਮੈਟਰੋ ਟ੍ਰੇਨ
- ਇਸ ਤੋਂ ਇਲਾਵਾ ਵਨ ਨੇਸ਼ਨ ਵਨ ਕਾਰਡ ਤੁਹਾਨੂੰ ਪਾਰਕਿੰਗ ਅਤੇ ਟੋਲ ਟੈਕਸ ਦੇਣ ਤਕ 'ਚ ਕੰਮ ਆਵੇਗਾ।
- ਯੂਜ਼ਰ ਵਿਦੇਸ਼ ਯਾਤਰਾ ਦੌਰਾਨ ਇਸ ਕਾਰਡ ਦੀ ਮਦਦ ਨਾਲ ਏਟੀਐੱਮ 'ਤੇ 5 ਫ਼ੀਸਦੀ ਕੈਸ਼ਬੈਕ ਅਤੇ ਮਰਚੈਂਟ ਆਉਟਲੈਟਸ 'ਤੇ 10 ਫ਼ੀਸਦੀ ਕੈਸ਼ਬੈਕ ਦਾ ਵੀ ਲਾਭ ਲੈ ਸਕਣਗੇ।
- ਇਸ ਨਵੀਂ ਪਹਿਲ ਨੂੰ ਆਟੋਮੈਟਿਕ ਫੇਅਰ ਕਲੈਕਸ਼ਨ ਗੇਟ 'ਸਵਾਗਤ' ਨੇ ਡਿਵੈਲਪ ਕੀਤਾ ਹੈ ਜਿੱਥੇ ਇਕ ਓਪਨ ਲੂਪ ਆਟੋਮੈਟਿਕ ਫੇਅਰ ਕਲੈਕਸ਼ਨ ਸਿਸਟਮ 'ਸਵੀਕਾਰ' ਦਾ ਇਸੇਤਮਾਲ ਕੀਤਾ ਗਿਆ ਹੈ।
from Punjabi News -punjabi.jagran.com https://ift.tt/2ISJwcQ
via IFTTT
No comments:
Post a Comment