ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਰਬਨ ਵਿਕਾਸ ਅਥਾਰਟੀ ਦਾ ਗਠਨ ਕਰਕੇ ਇਸ ਇਤਿਹਾਸਕ ਤੇ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਨੂੰ ਜੋ ਨਵੀਂ ਰਫ਼ਤਾਰ ਦੇਣ ਦਾ ਜੋ ਉਪਰਾਲਾ ਕੀਤਾ ਹੈ, ਉਸ ਦੇ ਲਈ ਕੀਤੇ ਯਤਨ ਲਈ ਸਪੀਕਰ ਰਾਣਾ ਕੇਪੀ ਸਿੰਘ ਵਿਸ਼ੇਸ ਤੌਰ 'ਤੇ ਵਧਾਈ ਦੇ ਪੱਤਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਨਗਰ ਕੌਂਸਲ ਪ੍ਧਾਨ ਹਰਜੀਤ ਸਿੰਘ ਜੀਤਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਣਾ ਕੇਪੀ ਸਿੰਘ ਨੇ ਅੰਬਿਕਾ ਸੋਨੀ ਮੈਂਬਰ ਰਾਜ ਸਭਾ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਤੋਂ 105 ਕਰੋੜ ਰੁਪਏ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਲਿਆਂਦੇ ਸਨ ਤੇ ਇਸ ਨਗਰ ਦੇ ਸੁੰਦਰੀਕਰਨ ਲਈ 30 ਕਰੋੜ ਰੁਪਏ ਦਾ ਇਕ ਵਿਸ਼ੇਸ਼ ਪ੍ਰੋਜੈਕਟ ਵੀ ਪ੍ਵਾਨ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਲੱਗੇ ਵੱਡੇ ਪ੍ਰੋਜੈਕਟ ਤੇ ਇਸ ਖੇਤਰ ਦਾ ਹੋਇਆ ਸਰਵਪੱਖੀ ਵਿਕਾਸ ਸਪੀਕਰ ਰਾਣਾ ਕੇਪੀ ਸਿੰਘ ਦੇ ਯਤਨਾਂ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਗਰ ਅਤੇ ਆਲੇ ਦੁਆਲੇ 23 ਪਿੰਡਾ ਦੇ ਵਿਕਾਸ ਲਈ ਜੋ ਇਹ ਸ੍ਰੀ ਅਨੰਦਪੁਰ ਸਾਹਿਬ ਅਰਬਨ ਵਿਕਾਸ ਅਥਾਰਟੀ ਦਾ ਗਠਨ ਹੋਇਆ ਹੈ,ਉਸ ਨਾਲ ਸੰਸਾਰ ਭਰ ਵਿਚ ਆਪਣਾ ਇਕ ਵਿਸ਼ੇਸ਼ ਸਥਾਨ ਰੱਖਣ ਵਾਲੇ ਸ੍ਰੀ ਅਨੰਦਪੁਰ ਸਾਹਿਬ ਅਤੇ ਆਲੇ ਦੁਆਲੇ ਦੇ ਸੁੰਦਰੀਕਰਨ 'ਚ ਚੋਖਾ ਵਾਧਾ ਹੋਵੇਗਾ। ਇਹ ਐਲਾਨ ਕਰਕੇ ਮੁੱਖ ਮੰਤਰੀ ਤੇ ਸਪੀਕਰ ਨੇ ਸ੍ਰੀ ਅਨੰਦਪੁਰ ਸਾਹਿਬ ਪ੍ਤੀ ਆਪਣੀ ਸੱਚੀ ਸ਼ਰਧਾ ਦਾ ਪ੍ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦੇ ਉਨ੍ਹਾਂ ਦੇ ਸਹਿਯੋਗੀ ਕੋਸ਼ਲਰ, ਸਮਾਜਿਕ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਸਪੀਕਰ ਰਾਣਾ ਕੇ ਪੀ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਦੇ ਨਵੇਂ ਰਾਹ ਖੁੱਲ ਜਾਣ ਨਾਲ ਇਥੇ ਰੁਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ ਅਤੇ ਇਲਾਕੇ ਦੇ ਵਪਾਰ ਤੇ ਕਾਰੋਬਾਰ ਦੀ ਤਰੱਕੀ ਦੀਆਂ ਵੀ ਨਵੀਆਂ ਲੀਹਾਂ ਪੈਣਗੀਆਂ।
from Punjabi News -punjabi.jagran.com https://ift.tt/2EMjtjs
via IFTTT
Tuesday, March 5, 2019
ਕਰੋੜਾ ਦੀ ਲਾਗਤ ਨਾਲ ਹੋਵੇਗਾ ਨਗਰ ਦਾ ਸੰੁੰਦਰੀਕਰਨ
Subscribe to:
Post Comments (Atom)
No comments:
Post a Comment