ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਅਪਾਰ ਕਿ੍ਪਾ ਸਦਕਾ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੀ ਸਹਾਇਤਾ ਨਾਲ ਬੀਤ ਇਲਾਕੇ 'ਚ ਚੱਲ ਰਹੇ ਮਹਾਰਾਜ ਬ੍ਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਡਿਗਰੀ ਕਾਲਜ, ਕਾਲਜੀਏਟ ਸਕੂਲ ਮਨਸੋਵਾਲ (ਬੀਤ) ਦਾ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ ਹੋ ਗਿਆ। ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਰਿਆਣਾ ਪਬਲਿਕ ਸਰਵਿਸ ਕਮੀਸ਼ਨ ਦੇ ਚੇਅਰਮੈਨ ਮਨਵੀਰ ਸਿੰਘ ਬਧਾਣਾ, ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਧਾਨ ਕਰਨਲ ਸੰਤ ਰਾਮ ਮੀਲੂ ਨੇ ਹਾਜ਼ਰੀ ਭਰੀ।ਸਮਾਗਮ ਦੀ ਸ਼ੁਰੂਆਤ ਅਚਾਰੀਆ ਚੇਤਨਾ ਨੰਦ ਜੀ ਨੇ ਸ਼ਮਾ ਰੌਸ਼ਨ ਕਰਕੇ ਕਰਵਾਈ।ਸ਼ੁਰੂਆਤ ਮੌਕੇ ਭੂਰੀਵਾਲੇ ਗਰਲਜ਼ ਡਿਗਰੀ ਕਾਲਜ ਦੇ ਪਿ੍ੰ. ਗੁਰਸ਼ਰਨ ਕੌਰ ਸਿੱਧੂ, ਕਾਲਜੀਏਟ ਸਕੂਲ ਦੀ ਪਿ੍ੰ. ਕਿ੍ਸ਼ਨਾ ਡੋਡ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸਕੂਲ ਕਾਲਜ ਦੀਆਂ ਗਤੀਵਿਧੀਆਂ ਤੋਂ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ। ਇਸ ਮੌਕੇ ਡਿਗਰੀ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਪੇਂਡੂ ਸਭਿਆਚਾਰ ਅਤੇ ਪੰਜਾਬ ਦੇ ਪੁਰਾਤਨ ਵਿਰਸੇ ਨਾਲ ਜੁੜੀਆਂ ਵੰਨਗੀਆਂ ਨੂੰ ਦਰਸਾਉਂਦੀ ਕੋਰੀਓਗਾ੍ਫੀ ਪੇਸ਼ ਕੀਤੀ। ਇਸ ਮੌਕੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦੇ ਸਰਪ੍ਸਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਵਿੱਦਿਅਕ ਅਦਾਰਿਆਂ ਦੇ ਸਟਾਫ ਦੀ ਕਰੜੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਿੰਮਤ ਛੱਡਣ ਵਾਲਾ ਕਦੇ ਆਪਣੇ ਮੁਕਾਮ 'ਤੇ ਨਹੀਂ ਪੁੱਜਦਾ ਤੇ ਮੰਜ਼ਿਲ ਦੀ ਪ੍ਰਾਪਤੀ ਲਈ ਮਜ਼ਬੂਤ ਇਰਾਦੇ ਦਾ ਹੋਣਾ ਹੀ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਪਰਉਪਕਾਰੀ ਹੈ ਜੋ ਕਦੇ ਬੇਅਰਥ ਨਹੀਂ ਜਾਂਦੀ। ਇਸ ਮੌਕੇ ਮੁੱਖ ਮਹਿਮਾਨ ਹਰਿਆਣਾ ਪਬਲਿਕ ਸਰਵਿਸ ਕਮੀਸ਼ਨ ਦੇ ਚੇਅਰਮੈਨ ਮਨਵੀਰ ਸਿੰਘ ਬਧਾਣਾ ਨੇ ਕਿਹਾ ਕਿ ਪੰਜਾਬ ਦੇ ਪਛੜੇ ਇਲਾਕਿਆਂ ਵਿੱਚ ਸਿੱਖਿਆ ਦੇ ਪਸਾਰ ਲਈ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ੰਪਰਾ ਦਾ ਵਿਸ਼ੇਸ਼ ਯੋਗਦਾਨ ਹੈ।
ਇਨਾਮ ਵੰਡ ਸਮਾਗਮ ਮੌਕੇ ਵਿੱਦਿਅਕ, ਖੇਡਾਂ ਤੇ ਹੋਰ ਵਿਲੱਖਣ ਪੇਸ਼ਕਾਰੀਆਂ 'ਚ ਸਾਲ ਭਰ ਅੱਵਲ ਪ੍ਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਟਰੱਸਟ ਦੀ ਸਹਾਇਤਾ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਪ੍ਧਾਨ ਪ੍ਰੋ. ਮਹਿੰਦਰ ਸਿੰਘ ਬਾਗੀ, ਚੌਧਰੀ ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਭੂਰੀਵਾਲੇ ਟਰੱਸਟ, ਟਿੱਕਾ ਜਤਿੰਦਰ ਚੰਦ,ਚੌਧਰੀ ਹੁਕਮ ਚੰਦ, ਕੈਪਟਨ ਹਰਬੰਸ ਲਾਲ ਕਟਾਰੀਆ,ਚੌਧਰੀ ਕੁੰਦਨ ਲਾਲ ਆਜ਼ਮਪੁਰ,ਚੌਧਰੀ ਹਰਬੰਸ ਲਾਲ ਕਸਾਣਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਸੁਨੀਲ ਚੌਹਾਨ, ਮਦਨ ਲਾਲ ਜੋਸ਼ੀ, ਪਿ੍ੰ. ਕੰਚਨ ਬਾਲਾ, ਪਿ੍.ੰ ਜੋਗਿੰਦਰ ਸਿੰਘ ਰਾਣਾ,ਡਾ ਯਸ਼ਪਾਲ, ਆਦੀਸ਼ ਟੱਪਰੀਆਂ, ਨਰਿੰਦਰ ਮੀਲੂ ਜਨਰਲ ਸਕੱਤਰ ਗੁੱਜਰ ਕਲਿਆਣ ਪ੍ਰੀਸ਼ਦ,ਸਮੇਤ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਸਮਾਗਮ ਦੌਰਾਨ ਗੁੱਜਰ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਧਾਨ ਕਰਨਲ ਸੰਤ ਰਾਮ ਮੀਲੂ, ਜਨਰਲ ਸਕੱਤਰ ਨਰਿੰਦਰ ਮੀਲੂ ਨੇ ਭੁਰੀਵਲੇ ਐਜੂਕੇਸ਼ਨ ਸੰਸਥਾਨ ਵਿੱਚ ਪੜ੍ਹਦੇ ਬੱਚਿਆਂ ਨੂੰ 2 ਲੱਖ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਦਾ ਚੈੱਕ ਵੀ ਟਰੱਸਟ ਨੂੰ ਦਿੱਤਾ।
from Punjabi News -punjabi.jagran.com https://ift.tt/2VAXtxt
via IFTTT
No comments:
Post a Comment