Responsive Ads Here

Friday, July 24, 2020

ਇੰਜ ਬਣਨਗੀਆਂ ਖ਼ੂਬਸੂਰਤ ਪਲਕਾਂ

ਕਈ ਵਾਰ ਉਮਰ ਵਧਣ ਦੇ ਨਾਲ-ਨਾਲ ਤੁਹਾਡੀਆਂ ਪਲਕਾਂ ਪਹਿਲਾਂ ਨਾਲੋਂ ਪਤਲੀਆਂ ਹੋਣ ਲੱਗਦੀਆਂ ਹਨ। ਅਜਿਹਾ ਕੁਝ ਮੇਕਅਪ ਪ੍ਰੋਡਕਟਸ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਵਧਦੀ ਉਮਰ ਦੇ ਨਾਲ-ਨਾਲ ਤੁਹਾਡੇ ਅੰਦਰ ਨਮੀ ਦੀ ਕਮੀ ਹੋਣ ਲੱਗਦੀ ਹੈ ਤੇ ਤੁਹਾਡੇ ਹਾਰਮੋਨਜ਼ 'ਚ ਵੀ ਅਸੰਤੁਲਨ ਹੋਣ ਲੱਗਦਾ ਹੈ। ਜਦੋਂ ਤੁਹਾਡੇ ਹਾਰਮੋਨਜ਼ 'ਚ ਕੋਈ ਤਬਦੀਲੀ ਆਉਂਦੀ ਹੈ ਤਾਂ ਤੁਹਾਡੇ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ, ਜਿਸ ਕਾਰਨ ਤੁਹਾਡੀਆਂ ਪਲਕਾਂ ਵੀ ਪਹਿਲਾਂ ਤੋਂ ਪਤਲੀਆਂ ਹੋ ਜਾਂਦੀਆਂ ਹਨ ਪਰ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅਜਿਹੇ ਬਹੁਤ ਸਾਰੇ ਉਪਾਅ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀਆਂ ਪਲਕਾਂ ਸੰਘਣੀਆਂ ਬਣਾ ਸਕਦੇ ਹੋ :

ਸੀਰਮ ਦੀ ਕਰੋ ਵਰਤੋਂ

ਮਾਰਕੀਟ 'ਚ ਅਜਿਹੇ ਬਹੁਤ ਸਾਰੇ ਸੀਰਮ ਮੁਹੱਈਆ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਆਪਣੀਆਂ ਪਲਕਾਂ ਨੂੰ ਪਹਿਲਾਂ ਨਾਲੋਂ ਮੋਟਾ ਕਰ ਸਕਦੇ ਹੋ। ਇਹ ਸੀਰਮ ਤੁਹਾਡੀਆਂ ਪਲਕਾਂ ਨੂੰ ਅਜਿਹੀ ਖ਼ੁਰਾਕ ਮੁਹੱਈਆ ਕਰਵਾਉਂਦੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਵਾਲਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।

ਚੰਗੇ ਮੇਕਅਪ ਰਿਮੂਵਰ ਦੀ ਕਰੋ ਵਰਤੋਂ

ਜਦੋਂ ਤੁਸੀਂ ਮੇਕਅਪ ਨੂੰ ਰਗੜ-ਰਗੜ ਕੇ ਕੱਢਦੇ ਹੋ ਤਾਂ ਮੇਕਅਪ ਦੇ ਨਾਲ-ਨਾਲ ਤੁਹਾਡੀਆਂ ਪਲਕਾਂ ਵੀ ਨਿਕਲ ਆਉਂਦੀਆਂ ਹਨ, ਜਿਸ ਨਾਲ ਤੁਹਾਡੀਆਂ ਪਲਕਾਂ ਬਹੁਤ ਪਤਲੀਆਂ ਦਿਸਦੀਆਂ ਹਨ। ਇਸ ਲਈ ਤੁਹਾਨੂੰ ਕਿਸੇ ਚੰਗੇ ਬ੍ਰਾਂਡ ਦੇ ਮੇਕਅਪ ਰਿਮੂਵਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਤੁਹਾਡੀਆਂ ਪਲਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਵੇ।

ਆਪਣੇ ਡਾਕਟਰ ਤੋਂ ਲਓ ਸਲਾਹ

ਆਪਣੀਆਂ ਪਲਕਾਂ ਦੀ ਸਮੱਸਿਆ ਬਾਰੇ ਆਪਣੇ ਡਾਕਟਰ ਤੋਂ ਵੀ ਸਲਾਹ ਲੈ ਸਕਦੇ ਹੋ। ਡਾਕਟਰ ਤੁਹਾਨੂੰ ਕੁਝ ਅਜਿਹੀਆਂ ਦਵਾਈਆਂ ਦੇਣਗੇ, ਜਿਨ੍ਹਾਂ ਨੂੰ ਖਾਣ ਨਾਲ ਤੁਹਾਡੀਆਂ ਪਲਕਾਂ ਪਹਿਲਾਂ ਨਾਲੋਂ ਮੋਟੀਆਂ ਤੇ ਸੰਘਣੀਆਂ ਹੋ ਜਾਣਗੀਆਂ ਪਰ ਤੁਹਾਨੂੰ ਨਤੀਜੇ ਕੇਵਲ ਉਦੋਂ ਤਕ ਹੀ ਮਿਲਣਗੇ ਜਦੋਂ ਤਕ ਤੁਸੀਂ ਇਸ ਦਵਾਈ ਦੀ ਵਰਤੋਂ ਕਰਦੇ ਰਹੋਗੇ।

ਵੈਸਲੀਨ ਦੀ ਕਰੋ ਵਰਤੋਂ

ਸੌਣ ਤੋਂ ਪਹਿਲਾਂ ਤੁਸੀਂ ਆਪਣੀਆਂ ਉਂਗਲੀਆਂ ਦੀ ਸਹਾਇਤਾ ਨਾਲ ਪਲਕਾਂ 'ਤੇ ਵੈਸਲੀਨ ਦੀ ਵਰਤੋਂ ਕਰੋ। ਜੇ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਪੂਰੀ ਰਾਤ ਤਕ ਆਪਣੀਆਂ ਪਲਕਾਂ 'ਤੇ ਵੈਸਲੀਨ ਲੱਗੀ ਰਹਿਣ ਦੇਵੋਗੇ ਤਾਂ ਤੁਹਾਨੂੰ ਜਲਦੀ ਹੀ ਬਹੁਤ ਵਧੀਆ ਤੇ ਮਨਚਾਹੇ ਨਤੀਜੇ ਮਿਲਣਗੇ।

ਆਈ ਲਾਈਨਰ ਦੀ ਕਰੋ ਵਰਤੋਂ

ਆਈ ਲਾਈਨਰ ਦੀ ਵਰਤੋਂ ਨਾਲ ਵੀ ਤੁਹਾਡੀਆਂ ਪਲਕਾਂ ਕੁਝ ਹੱਦ ਤਕ ਮੋਟੀਆਂ ਦਿਸ ਸਕਦੀਆਂ ਹਨ। ਜੇ ਤੁਸੀਂ ਮੋਟਾ ਵਿੰਗ ਆਈ ਲਾਈਨਰ ਲਾਉਂਦੇ ਹੋ ਤੇ ਆਪਣੀਆਂ ਪਲਕਾਂ 'ਤੇ ਦੋ ਜਾਂ ਤਿੰਨ ਪਰਤ ਮਸਕਾਰਾ ਹੀ ਲਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਇਕ ਬਹੁਤ ਹੀ ਪਿਆਰਾ ਲੁੱਕ ਮਿਲੇਗਾ ਤੇ ਕੋਈ ਇਹ ਨਹੀਂ ਸਕੇਗਾ ਕਿ ਤੁਹਾਡੀਆਂ ਪਲਕਾਂ ਬਹੁਤ ਜ਼ਿਆਦਾ ਪਤਲੀਆਂ ਹਨ।

ਲੈਸ਼ ਪ੍ਰਾਈਮਰ ਦੀ ਕਰੋ ਵਰਤੋਂ

ਜੇ ਤੁਹਾਨੂੰ ਆਪਣੀਆਂ ਪਲਕਾਂ 'ਤੇ ਮਸਕਾਰਾ ਲਾਉਣਾ ਚੰਗਾ ਲੱਗਦਾ ਹੈ ਤਾਂ ਤੁਸੀਂ ਮਸਕਾਰਾ ਲਾਉਣ ਤੋਂ ਪਹਿਲਾਂ ਆਪਣੀਆਂ ਪਲਕਾਂ 'ਤੇ ਕਿਸੇ ਵੀ ਵਧੀਆ ਬ੍ਰਾਂਡ ਦਾ ਲੈਸ਼ ਪ੍ਰਾਈਮਰ ਲਾ ਲਓ ਤਾਂ ਕਿ ਤੁਹਾਡੀਆਂ ਪਲਕਾਂ ਨੂੰ ਮਸਕਾਰਾ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ।



from Punjabi News -punjabi.jagran.com https://ift.tt/3jFDudZ
via IFTTT

No comments:

Post a Comment