ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਫ਼ੈਸਲੇ ਵਿਚ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਸਰਕਾਰ ਨੇ ਟਰੰਪ ਦੇ ਬਾਰੇ ਵਿਚ ਕਿਤਾਬ ਲਿਖਣ ਨੂੰ ਲੈ ਕੇ ਕੋਹੇਨ ਖ਼ਿਲਾਫ਼ ਕਾਰਵਾਈ ਕੀਤੀ। ਕੋਹੇਨ ਨੂੰ ਪਿਛਲੇ ਸਾਲ ਕਰ ਚੋਰੀ, ਸੰਸਦ ਵਿਚ ਝੂਠ ਬੋਲਣ ਅਤੇ ਦੋ ਪੋਰਨ ਸਟਾਰ ਨੂੰ ਟਰੰਪ ਨਾਲ ਸਬੰਧਾਂ ਦੇ ਮਾਮਲੇ ਵਿਚ ਮੂੰਹ ਨਾ ਖੋਲ੍ਹਣ ਲਈ ਪੈਸੇ ਦੇਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ। ਮਈ ਵਿਚ ਰਿਹਾਅ ਹੋਣ ਪਿੱਛੋਂ ਨੌਂ ਜੁਲਾਈ ਨੂੰ ਪੁਲਿਸ ਨੇ ਕੋਹੇਨ ਨੂੰ ਇਹ ਕਹਿੰਦੇ ਹੋਏ ਫਿਰ ਗਿ੍ਫ਼ਤਾਰ ਕਰ ਲਿਆ ਸੀ ਕਿ ਉਨ੍ਹਾਂ ਨੇ ਰਿਹਾਈ ਦੀਆਂ ਸ਼ਰਤਾਂ ਦਾ ਉਲੰਘਣ ਕੀਤਾ ਹੈ।
from Punjabi News -punjabi.jagran.com https://ift.tt/3jEi94s
via IFTTT
Saturday, July 25, 2020
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਕੋਹੇਨ ਜੇਲ੍ਹ ਤੋਂ ਰਿਹਾਅ
Subscribe to:
Post Comments (Atom)
No comments:
Post a Comment