Responsive Ads Here

Friday, July 24, 2020

ਖੇਤੀ ਸੁਧਾਰਾਂ ਬਾਰੇ ਭੁਲੇਖੇ

ਬੀਤੇ ਦਿਨੀਂ ਕੇਂਦਰ ਸਰਕਾਰ ਨੇ ਖੇਤੀ ਖੇਤਰ 'ਚ ਸੁਧਾਰ ਲਈ ਲਿਆਂਦੇ ਗਏ ਆਪਣੇ ਦੋ ਆਰਡੀਨੈਂਸਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ ਪਰ ਉਨ੍ਹਾਂ ਪ੍ਰਤੀ ਕਿਸਾਨਾਂ ਦੇ ਮਨ ਵਿਚ ਕੁਝ ਸ਼ੰਕੇ ਹਨ। ਵੀਹ ਜੁਲਾਈ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਕਿਸਾਨ ਸੰਗਠਨ ਇਨ੍ਹਾਂ ਦੇ ਵਿਰੋਧ ਵਿਚ ਸੜਕਾਂ 'ਤੇ ਵੀ ਉਤਰੇ। ਦਰਅਸਲ, ਕਿਸਾਨਾਂ ਨੂੰ ਇਹ ਸ਼ੱਕ ਹੈ ਕਿ ਇਨ੍ਹਾਂ ਸੁਧਾਰਾਂ ਦੇ ਬਹਾਨੇ ਸਰਕਾਰ ਐੱਮਐੱਸਪੀ ਵਿਵਸਥਾ ਖ਼ਤਮ ਕਰਨ ਵੱਲ ਵੱਧ ਰਹੀ ਹੈ। ਸੱਚਾਈ ਇਹ ਹੈ ਕਿ ਇਹ ਸੁਧਾਰ ਖੇਤੀ ਉਪਜ ਦੀ ਵਿਕਰੀ ਲਈ ਪਹਿਲਾਂ ਵਾਲੀ ਵਿਵਸਥਾ ਦੇ ਨਾਲ-ਨਾਲ ਇਕ ਹੋਰ ਸਮਾਨਾਂਤਰ ਵਿਵਸਥਾ ਬਣਾ ਰਹੇ ਹਨ। ਇਹ ਕਿਸਾਨਾਂ ਦੀ ਪਸੰਦ 'ਤੇ ਨਿਰਭਰ ਹੋਵੇਗਾ ਕਿ ਉਹ ਕਿਸ ਵਿਵਸਥਾ ਤਹਿਤ ਆਪਣੀ ਫ਼ਸਲ ਵੇਚਣੀ ਚਾਹੁੰਦੇ ਹਨ। ਕਿਸਾਨਾਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਨਵੀਂ ਵਿਵਸਥਾ ਇਕ ਨਵਾਂ ਬਦਲ ਹੈ ਜੋ ਵਰਤਮਾਨ ਮੰਡੀ ਵਿਵਸਥਾ ਦੇ ਨਾਲ-ਨਾਲ ਚੱਲਦਾ ਰਹੇਗਾ। ਸਾਡਾ ਖੇਤੀ ਖੇਤਰ ਲਗਪਗ ਅੱਧੀ ਆਬਾਦੀ ਨੂੰ ਰੁਜ਼ਗਾਰ ਦਿੰਦਾ ਹੈ। ਦੇਸ਼ ਦੀ ਖੇਤੀ ਜੀਡੀਪੀ 30 ਲੱਖ ਕਰੋੜ ਰੁਪਏ ਦੀ ਹੈ ਪਰ ਦੇਸ਼ ਦੀ ਜੀਡੀਪੀ ਵਿਚ ਖੇਤੀ ਖੇਤਰ ਦੀ ਹਿੱਸੇਦਾਰੀ ਮਹਿਜ਼ 15 ਫ਼ੀਸਦੀ ਹੈ। ਸਾਫ਼ ਹੈ ਕਿ ਖੇਤੀ ਖੇਤਰ ਵਿਚ ਸੁਧਾਰਾਂ ਦਾ ਅਸਰ ਅੱਧੀ ਆਬਾਦੀ ਦੀ ਆਮਦਨ 'ਤੇ ਪਵੇਗਾ। ਇਕ ਆਰਡੀਨੈਂਸ ਜ਼ਰੀਏ ਖੇਤੀ ਉਤਪਾਦ ਮਾਰਕੀਟਿੰਗ ਕਮੇਟੀ ਐਕਟ ਵਿਚ ਸੁਧਾਰ ਕਰਦੇ ਹੋਏ ਕਿਸਾਨਾਂ ਨੂੰ ਅਧਿਸੂਚਿਤ ਮੰਡੀਆਂ ਦੇ ਇਲਾਵਾ ਵੀ ਆਪਣੀ ਉਪਜ ਨੂੰ ਕਿਤੇ ਵੀ ਵੇਚਣ ਦੀ ਛੋਟ ਦਿੱਤੀ ਗਈ ਹੈ। ਇਸ ਨਾਲ ਕਿਸਾਨ ਆਪਣੀ ਉਪਜ ਨੂੰ ਜਿੱਥੇ ਉਨ੍ਹਾਂ ਨੂੰ ਢੁੱਕਵਾਂ ਅਤੇ ਲਾਭਕਾਰੀ ਮੁੱਲ ਮਿਲੇ, ਉੱਥੇ ਵੇਚ ਸਕਦੇ ਹਨ। ਇਸ ਸਬੰਧੀ ਚਾਰ ਵੱਡੇ ਸੁਧਾਰ ਕੀਤੇ ਗਏ ਹਨ। ਪਹਿਲਾ, ਹੁਣ ਤਕ ਖੇਤੀ ਉਤਪਾਦਾਂ ਨੂੰ ਸਿਰਫ਼ ਸਥਾਨਕ ਅਧਿਸੂਚਿਤ ਮੰਡੀ ਜ਼ਰੀਏ ਹੀ ਵੇਚਣ ਦੀ ਆਗਿਆ ਸੀ। ਹੁਣ ਕਿਸੇ ਵੀ ਮੰਡੀ, ਬਾਜ਼ਾਰ, ਸੰਗ੍ਰਹਿ ਕੇਂਦਰ, ਗੁਦਾਮ, ਕੋਲਡ ਸਟੋਰੇਜ, ਕਾਰਖਾਨੇ ਆਦਿ ਵਿਚ ਫ਼ਸਲਾਂ ਵੇਚਣ ਲਈ ਕਿਸਾਨ ਆਜ਼ਾਦ ਹਨ। ਇਸ ਨਾਲ ਕਿਸਾਨਾਂ ਦਾ ਸਥਾਨਕ ਮੰਡੀਆਂ 'ਚ ਹੋਣ ਵਾਲਾ ਸ਼ੋਸ਼ਣ ਘੱਟ ਹੋਵੇਗਾ ਤੇ ਫ਼ਸਲਾਂ ਦੀ ਚੰਗੀ ਕੀਮਤ ਮਿਲਣ ਦੀ ਸੰਭਾਵਨਾ ਵਧੇਗੀ। ਹੁਣ ਕਿਸਾਨਾਂ ਲਈ ਪੂਰਾ ਦੇਸ਼ ਇਕ ਬਾਜ਼ਾਰ ਹੋਵੇਗਾ। ਦੂਜਾ, ਮੰਡੀਆਂ 'ਚ ਸਿਰਫ਼ ਲਾਇਸੈਂਸ ਧਾਰਕ ਵਪਾਰੀਆਂ ਜ਼ਰੀਏ ਹੀ ਕਿਸਾਨ ਆਪਣੀ ਫ਼ਸਲ ਵੇਚ ਸਕਦੇ ਸਨ। ਹੁਣ ਮੰਡੀ ਵਿਵਸਥਾ ਦੇ ਬਾਹਰ ਦੇ ਵਪਾਰੀਆਂ ਨੂੰ ਵੀ ਫ਼ਸਲਾਂ ਖ਼ਰੀਦਣ ਦੀ ਆਗਿਆ ਹੋਵੇਗੀ। ਇਸ ਨਾਲ ਮੰਡੀ ਦੇ ਆੜ੍ਹਤੀਆਂ ਜਾਂ ਵਪਾਰੀਆਂ ਦੁਆਰਾ ਸਮੂਹ ਬਣਾ ਕੇ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਬਿਰਤੀ ਰੁਕੇਗੀ। ਤੀਜਾ, ਮੰਡੀ ਦੇ ਬਾਹਰ ਫ਼ਸਲਾਂ ਦਾ ਵਪਾਰ ਜਾਇਜ਼ ਹੋਣ ਕਾਰਨ ਮੰਡੀ ਵਿਵਸਥਾ ਦੇ ਬਾਹਰ ਵੀ ਫ਼ਸਲਾਂ ਦੇ ਵਪਾਰ ਤੇ ਭੰਡਾਰਨ ਨਾਲ ਸਬੰਧਤ ਮੁੱਢਲੇ ਢਾਂਚੇ 'ਚ ਨਿਵੇਸ਼ ਵਧੇਗਾ। ਚੌਥਾ, ਹੁਣ ਹੋਰ ਸੂਬਿਆਂ ਦੀ ਉਪਜ ਦੀ ਮੰਗ, ਸਪਲਾਈ ਅਤੇ ਕੀਮਤਾਂ ਦਾ ਆਰਥਿਕ ਲਾਭ ਕਿਸਾਨ ਖ਼ੁਦ ਜਾਂ ਕਿਸਾਨ ਉਤਪਾਦਕ ਸੰਗਠਨ ਬਣਾ ਕੇ ਲੈ ਸਕਦੇ ਹਨ।

-ਪੁਸ਼ਪੇਂਦਰ ਸਿੰਘ।



from Punjabi News -punjabi.jagran.com https://ift.tt/3fYq3Dr
via IFTTT

No comments:

Post a Comment