Responsive Ads Here

Saturday, July 25, 2020

ਨਿਮਰਤਾ

ਨਿਮਰਤਾ ਇਕ ਅਜਿਹਾ ਦੁਰਲਭ ਸਦਗੁਣ ਹੈ ਜਿਸ ਨੂੰ ਸਾਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ। ਨਿਮਰਤਾ ਦਾ ਅਰਥ ਅਜਿਹੇ ਭਾਵ ਨਾਲ ਜਿਊਣਾ ਹੈ ਕਿ ਅਸੀਂ ਸਾਰੇ ਇਕ ਹੀ ਪਰਮਾਤਮਾ ਦੀ ਸੰਤਾਨ ਹਾਂ। ਜਦ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਪ੍ਰਭੂ ਦੀਆਂ ਨਜ਼ਰਾਂ ਵਿਚ ਸਭ ਇਕ ਸਮਾਨ ਹਨ ਤਾਂ ਦੂਜਿਆਂ ਦੇ ਪ੍ਰਤੀ ਸਾਡਾ ਵਿਵਹਾਰ ਨਿਮਰ ਹੋ ਜਾਂਦਾ ਹੈ। ਸਾਡਾ ਹੰਕਾਰ ਖ਼ਤਮ ਹੋ ਜਾਂਦਾ ਹੈ। ਉਦੋਂ ਅਸੀਂ ਕਿਸੇ ਨੂੰ ਪੀੜਾ ਨਹੀਂ ਪਹੁੰਚਾਉਂਦੇ। ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਭੂ ਦੀ ਦਇਆ ਸਦਕਾ ਸਾਨੂੰ ਕੁਝ ਪਦਾਰਥ ਮਿਲੇ ਹਨ ਅਤੇ ਜੋ ਪਦਾਰਥ ਸਾਨੂੰ ਦੂਜਿਆਂ ਤੋਂ ਅਲੱਗ ਕਰਦੇ ਹਨ, ਉਹ ਵੀ ਪ੍ਰਭੂ ਦੇ ਦਿੱਤੇ ਤੋਹਫ਼ੇ ਹਨ। ਜਦ ਸਾਡੇ ਅੰਦਰ ਇਸ ਤਰ੍ਹਾਂ ਦੀ ਆਤਮਿਕ ਨਿਮਰਤਾ ਦਾ ਵਿਕਾਸ ਹੁੰਦਾ ਹੈ ਤਾਂ ਸਾਡੇ ਮਨ ਅੰਦਰ ਧਨ, ਮਾਣ-ਸਨਮਾਨ, ਗਿਆਨ ਅਤੇ ਸੱਤਾ ਦਾ ਹੰਕਾਰ ਨਹੀਂ ਆ ਪਾਉਂਦਾ। ਕਿਹਾ ਜਾਂਦਾ ਹੈ ਕਿ ਜਿੱਥੇ ਪ੍ਰੇਮ ਹੈ, ਉੱਥੇ ਨਿਮਰਤਾ ਹੈ। ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ, ਉਨ੍ਹਾਂ ਦੇ ਅੱਗੇ ਸ਼ੇਖੀ ਨਹੀਂ ਮਾਰਦੇ। ਨਾ ਹੀ ਉਨ੍ਹਾਂ 'ਤੇ ਗੁੱਸਾ ਕੱਢਦੇ ਹਾਂ। ਸਾਨੂੰ ਉਨ੍ਹਾਂ ਲੋਕਾਂ ਨਾਲ ਵੀ ਇਸੇ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਆਪਣੇ ਅੰਦਰ ਨਿਮਰਤਾ ਵਿਕਸਤ ਕਰਨ ਦਾ ਇਕ ਤਰੀਕਾ ਹੈ-ਧਿਆਨ ਦਾ ਅਭਿਆਸ। ਜਦ ਅਸੀਂ ਆਪਣੇ ਅੰਦਰ ਸਥਿਤ ਪ੍ਰਭੂ ਦੀ ਜੋਤ ਅਤੇ ਸ਼ਬਦ ਨਾਲ ਜੁੜਦੇ ਹਾਂ ਤਾਂ ਸਾਡੇ ਵਿਚ ਪ੍ਰੇਮ, ਨਿਮਰਤਾ ਅਤੇ ਸ਼ਾਂਤੀ ਦਾ ਵਹਾਅ ਹੁੰਦਾ ਹੈ। ਅਸੀਂ ਦੂਜਿਆਂ ਦੀ ਨਿਰਸਵਾਰਥ ਸੇਵਾ ਕਰਦੇ ਹਾਂ ਤਾਂ ਕਿ ਉਨ੍ਹਾਂ ਦੇ ਦੁੱਖ-ਤਕਲੀਫ਼ ਘੱਟ ਹੋ ਸਕਣ। ਜੀਵਨ ਦੇ ਤੂਫ਼ਾਨੀ ਸਮੁੰਦਰ ਵਿਚ ਅਸੀਂ ਇਕ ਟਾਪੂ ਸਤੰਭ ਬਣ ਜਾਂਦੇ ਹਾਂ। ਸਮੁੰਦਰੀ ਤੂਫ਼ਾਨ ਦੇ ਸਮੇਂ ਜਦ ਕੋਈ ਜਹਾਜ਼ ਰਸਤਾ ਭਟਕ ਜਾਂਦਾ ਹੈ ਤਾਂ ਉਹ ਹਮੇਸ਼ਾ ਟਾਪੂ ਸਤੰਭ ਵੱਲ ਦੇਖਦਾ ਹੈ। ਇਕ ਵਾਰ ਆਪਣੇ ਅੰਦਰ ਪ੍ਰਭੂ ਦੀ ਜੋਤ ਦਾ ਅਨੁਭਵ ਅਤੇ ਇਹ ਅਹਿਸਾਸ ਕਰਨ ਤੋਂ ਬਾਅਦ ਕਿ ਅਸੀਂ ਪ੍ਰਭੂ ਦੇ ਅੰਸ਼ ਹਾਂ, ਅਸੀਂ ਇਕ ਸੱਚੇ ਇਨਸਾਨ ਦਾ ਪ੍ਰਤੀਕ ਬਣ ਕੇ ਇਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਦੂਜਿਆਂ ਨੂੰ ਸਹਾਰਾ ਦਿੰਦੇ ਹਾਂ, ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦੇ ਹਾਂ। ਜੋ ਖ਼ੁਸ਼ੀ ਅਤੇ ਦਿੱਵਿਆ ਆਨੰਦ ਸਾਨੂੰ ਧਿਆਨ ਦੇ ਅਭਿਆਸ ਦੌਰਾਨ ਮਿਲਦਾ ਹੈ, ਉਹ ਕੇਵਲ ਉਸੇ ਸਮੇਂ ਲਈ ਨਹੀਂ ਹੁੰਦਾ ਬਲਕਿ ਉਸ ਤੋਂ ਬਾਅਦ ਵੀ ਸਾਡੇ ਨਾਲ ਬਣਿਆ ਰਹਿੰਦਾ ਹੈ। ਇਸ ਦਾ ਸਾਡੇ ਰੋਜ਼ਾਨਾ ਜੀਵਨ 'ਤੇ ਹਾਂ-ਪੱਖੀ ਅਸਰ ਪੈਂਦਾ ਹੈ ਤੇ ਸਾਡੇ ਆਲੇ-ਦੁਆਲੇ ਦੇ ਲੋਕ ਵੀ ਇਸ ਤੋਂ ਅਣਛੋਹੇ ਨਹੀਂ ਰਹਿੰਦੇ। -ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

from Punjabi News -punjabi.jagran.com https://ift.tt/3013qsM
via IFTTT

No comments:

Post a Comment