ਇਸ ਸੰਸਾਰ ਵਿਚ ਜੇਕਰ ਕਿਸੇ ਨੇ ਪ੍ਰੇਮ ਦੇ ਅਧਿਆਤਮ ਅਤੇ ਭਗਤੀ ਰੂਪ ਨੂੰ ਮਾਣਿਆ ਹੈ ਤਾਂ ਉਹ ਬਿਨਾਂ ਸ਼ੱਕ ਰਾਧਾ ਅਤੇ ਸ੍ਰੀਕ੍ਰਿਸ਼ਨ ਹਨ। ਸ੍ਰੀਕ੍ਰਿਸ਼ਨ ਕਰਮਯੋਗੀ ਸਨ। ਉਨ੍ਹਾਂ ਨੇ ਕਰਮ ਦਾ ਰਾਹ ਅਪਣਾ ਕੇ ਆਪਣੇ ਜੀਵਨ ਦੀ ਸਾਰਥਿਕਤਾ ਸਿੱਧ ਕੀਤੀ ਪਰ ਧਿਆਨ ਰਹੇ ਕਿ ਸ੍ਰੀਕ੍ਰਿਸ਼ਨ ਨੂੰ ਕਰਮਯੋਗੀ ਰਾਧਾ ਨੇ ਹੀ ਬਣਾਇਆ ਸੀ। ਕਨ੍ਹਈਆ ਨੂੰ ਸ੍ਰੀਕ੍ਰਿਸ਼ਨ ਬਣਾਉਣ ਦੇ ਕ੍ਰਮ ਵਿਚ ਰਾਧਾ ਨੇ ਆਪਣਾ ਸਰਬੋਤਮ ਤਿਆਗ ਅਤੇ ਸਮਰਪਣ ਕੀਤਾ ਸੀ। ਇਹ ਰਾਧਾ ਦੀ ਭਗਤੀ ਨਿਸ਼ਠਾ ਹੀ ਸੀ ਜਿਸ ਨੇ ਪ੍ਰੇਮ ਨੂੰ ਸੁੰਦਰ, ਸ਼ਿੰਗਾਰ ਅਤੇ ਰਾਗ-ਵੈਰਾਗ ਤੋਂ ਦੂਰ ਰੱਖ ਕੇ ਪਰਮਾਤਮਾ ਦਾ ਪ੍ਰਤੀਕ ਬਣਾ ਦਿੱਤਾ। ਰਾਧਾ ਸ੍ਰੀਕ੍ਰਿਸ਼ਨ ਦੀ ਆਤਮਾ ਸੀ, ਉਨ੍ਹਾਂ ਦੇ ਹਿਰਦੇ ਦੀ ਮਾਲਕ ਸੀ। ਇਹ ਗੱਲ ਕਈ ਪ੍ਰਸੰਗਾਂ ਨਾਲ ਸਿੱਧ ਹੁੰਦੀ ਹੈ। ਇਕ ਰੌਚਕ ਪ੍ਰਸੰਗ ਮੁਤਾਬਕ ਇਕ ਵਾਰ ਸੂਰਜ ਗ੍ਰਹਿਣ ਦੇ ਸਮੇਂ ਰਾਧਾ ਮਾਤਾ ਯਸ਼ੋਧਾ ਅਤੇ ਨੰਦ ਬਾਬਾ ਨਾਲ ਕੁਰੂਕਸ਼ੇਤਰ ਆਈ ਹੋਈ ਸੀ। ਉੱਥੇ ਰਾਧਾ ਅਤੇ ਸ੍ਰੀਕ੍ਰਿਸ਼ਨ ਦੀ ਮੁਲਾਕਾਤ ਹੋਈ। ਰੁਕਮਣੀ ਨੇ ਵੀ ਪਹਿਲੀ ਵਾਰ ਰਾਧਾ ਨੂੰ ਓਥੇ ਦੇਖਿਆ। ਰੁਕਮਣੀ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਰਾਧਾ ਅਤੇ ਸ੍ਰੀਕ੍ਰਿਸ਼ਨ ਦੇ ਪ੍ਰੇਮ ਦੀ ਪ੍ਰੀਖਿਆ ਲਈ ਜਾਵੇ। ਉਸ ਤੋਂ ਬਾਅਦ ਰੁਕਮਣੀ ਨੇ ਰਾਧਾ ਨੂੰ ਗਰਮ ਦੁੱਧ ਪੀਣ ਲਈ ਦੇ ਦਿੱਤਾ। ਰਾਧਾ ਨੇ ਵੀ ਉਸ ਦੁੱਧ ਨੂੰ ਪੀ ਲਿਆ। ਉਸ ਨਾਲ ਰਾਧਾ ਰਾਣੀ ਨੂੰ ਤਾਂ ਕੁਝ ਨਹੀਂ ਹੋਇਆ ਪਰ ਭਗਵਾਨ ਸ੍ਰੀਕ੍ਰਿਸ਼ਨ ਦੇ ਸਰੀਰ 'ਤੇ ਛਾਲੇ ਪੈ ਗਏ। ਰਾਧਾ ਅਤੇ ਸ੍ਰੀਕ੍ਰਿਸ਼ਨ ਵਿਚਾਲੇ ਪ੍ਰੇਮ ਦੀ ਇਹ ਗਹਿਰਾਈ ਦੇਖ ਕੇ ਰੁਕਮਣੀ ਹੈਰਾਨ ਰਹਿ ਗਈ। ਪ੍ਰੇਮ ਨੂੰ ਸਰੀਰ ਦੀਆਂ ਧਾਰਨਾਵਾਂ ਵਿਚ ਸੀਮਤ ਕਰ ਕੇ ਨਹੀਂ ਰੱਖਿਆ ਜਾ ਸਕਦਾ। ਇਹ ਆਤਮ-ਸ਼ਕਤੀ ਦਾ ਉਹ ਕੇਂਦਰ ਹੈ ਜੋ ਮਨੁੱਖ ਨੂੰ ਮਨੁੱਖਤਾ ਦੇ ਸਿਖ਼ਰ 'ਤੇ ਲੈ ਜਾਂਦਾ ਹੈ ਅਤੇ ਫਿਰ ਉਸ ਨੂੰ ਪਰਮਾਤਮਾ ਤਕ ਪਹੁੰਚਾਉਂਦਾ ਹੈ। ਰਾਧਾ ਨੇ ਇੰਜ ਹੀ ਪ੍ਰੇਮ ਨੂੰ ਮਾਣਿਆ। ਇਸ ਸੰਸਾਰ ਵਿਚ ਜਦ ਤਕ ਜੀਵਨ ਦਾ ਅੰਸ਼ ਮਾਤਰ ਬਾਕੀ ਰਹੇਗਾ, ਉਦੋਂ ਤਕ ਰਾਧਾ ਹੀ ਪ੍ਰੇਮ ਦੀ ਪ੍ਰੇਰਨਾ ਰਹੇਗੀ। ਪ੍ਰੇਮ ਨੂੰ ਅਸੀਮ ਅਤੇ ਅਲੋਕਿਕ ਬਣਾਉਣ ਵਾਲੀ ਰਾਧਾ ਦੇ ਬਿਨਾਂ ਸ੍ਰੀਕ੍ਰਿਸ਼ਨ ਅਧੂਰੇ ਹਨ। ਤਦ ਹੀ ਤਾਂ ਇਕ ਯੁੱਗ ਦੇ ਬੀਤ ਜਾਣ ਤੋਂ ਬਾਅਦ ਵੀ ਹਰੇਕ ਮਨ ਮੰਦਰ ਵਿਚ ਸ੍ਰੀਕ੍ਰਿਸ਼ਨ ਨਾਲ ਰਾਧਾ ਦੀ ਹੀ ਮੂਰਤੀ ਸਥਾਪਤ ਹੈ। ਅੱਜ ਦੇ ਦੌਰ 'ਚ ਜ਼ਿਆਦਾਤਰ ਲੋਕਾਂ ਦੇ ਜੀਵਨ ਵਿਚ ਸਨੇਹ ਦੀ ਘਾਟ ਹੈ ਜਿਸ ਕਾਰਨ ਉਨ੍ਹਾਂ ਕੋਲ ਸਭ ਕੁਝ ਹੁੰਦੇ-ਸੁੰਦੇ ਵੀ ਉਹ ਅਸ਼ਾਂਤ ਹਨ।
-ਸਵਾਤੀ।
from Punjabi News -punjabi.jagran.com https://ift.tt/3bgFJRa
via IFTTT
No comments:
Post a Comment