ਨਵੀਂ ਦਿੱਲੀ, ਪੀਟੀਆਈ/ਬਿਜ਼ਨੈੱਸ ਡੈਸਕ : ਸੋਨੇ 'ਚ ਨਿਵੇਸ਼ ਕਰਨ ਦੇ ਚਾਹਵਾਨ ਲੋਕਾਂ ਲਈ ਚੰਗਾ ਮੌਕਾ ਹੈ। ਸਰਕਾਰ ਲੋਕਾਂ ਨੂੰ ਸਸਤੇ 'ਚ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਨਿਵੇਸ਼ਕ ਸੌਵਰੇਨ ਗੋਲਡ ਬਾਂਡ ਸਕੀਮ (Sovereign Gold Bonds Scheme) ਤਹਿਤ ਸੋਨੇ 'ਚ ਨਿਵੇਸ਼ ਕਰ ਸਕਦੇ ਹਨ। ਇਸ ਸਕੀਮ ਤਹਿਤ 31 ਅਗਸਤ ਤੋਂ ਸੋਨੇ 'ਚ ਨਿਵੇਸ਼ ਦਾ ਮੌਕਾ ਮਿਲ ਰਿਹਾ ਹੈ। ਇਹ ਮੌਕਾ ਅਜਿਹੇ ਸਮੇਂ ਆਇਆ ਹੈ ਜਦੋਂ ਸੋਨੇ ਦੀ ਕੀਮਤ ਰਿਕਾਰਡ ਉੱਚ ਪੱਧਰ ਤੋਂ ਕਰੀਬ 5,000 ਰੁਪਏ ਡਿੱਗ ਚੁੱਕੀ ਹੈ। ਭਾਰਤੀ ਰਿਜ਼ਰਵ ਬੈਂਕ (RBI) 31 ਅਗਸਤ ਨੂੰ ਸੌਵਰੇਨ ਗੋਲਡ ਬਾਂਡ ਸਕੀਮ ਦਾ ਛੇਵਾਂ ਪੜਾਅ ਲਾਂਚ ਕਰ ਰਿਹਾ ਹੈ ਜਿਸ ਵਿਚ 4 ਸਤੰਬਰ ਤਕ ਨਿਵੇਸ਼ ਕੀਤਾ ਜਾ ਸਕੇਗਾ। ਇਸ ਦੇ ਲਈ ਆਰਬੀਆਈ ਨੇ 5,117 ਰੁਪਏ ਪ੍ਰਤੀ ਗ੍ਰਾਮ ਦਾ ਭਾਅ ਰੱਖਿਆ ਹੈ।
ਡਿਜੀਟਲ ਮਾਧਿਅਮ ਰਾਹੀਂ ਅਪਲਾਈ ਤੇ ਭੁਗਤਾਨ ਕਰਨ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਵੀ ਦਿੱਤੀ ਜਾਵੇਗੀ। ਅਜਿਹੇ ਨਿਵੇਸ਼ਕਾਂ ਲਈ ਬਾਂਡ ਤਹਿਤ ਪ੍ਰਭਾਵੀ ਭਾਅ 5,067 ਰੁਪਏ ਪ੍ਰਤੀ ਗ੍ਰਾਮ ਹੋਵੇਗਾ। ਨਵੀਂ ਸੀਰੀਜ਼ ਦੇ ਗੋਲਡ ਬਾਂਡ 8 ਸਤੰਬਰ ਨੂੰ ਇਸ਼ੂ ਕਰ ਦਿੱਤੇ ਜਾਣਗੇ। ਇਸ ਸਕੀਮ ਤਹਿਤ ਸਭ ਤੋਂ ਛੋਟਾ ਬਾਂਡ ਇਕ ਗ੍ਰਾਮ ਦੇ ਸੋਨੇ ਦੇ ਬਰਾਬਰ ਹੋਵੇਗਾ। ਕੋਈ ਵੀ ਨਿਵੇਸ਼ਕ ਇਕ ਵਿੱਤੀ ਵਰ੍ਹੇ 'ਚ ਵੱਧ ਤੋਂ ਵੱਧ 500 ਗ੍ਰਾਮ ਦੇ ਬਰਾਬਰ ਗੋਲਡ ਬਾਂਡ ਖਰੀਦ ਸਕਦਾ ਹੈ। ਕੁੱਲ ਮਿਲਾ ਕੇ ਨਿੱਜੀ ਤੌਰ 'ਤੇ ਬਾਂਡ ਖਰੀਦਣ ਦੀ ਹੱਦ ਚਾਰ ਕਿੱਲੋਗ੍ਰਾਮ ਹੈ। ਟਰੱਸਟ ਜਾਂ ਸੰਗਠਨ ਦੇ ਮਾਮਲੇ 'ਚ ਇਹ ਹੱਦ 20 ਕਿੱਲੋਗ੍ਰਾਮ ਤੈਅ ਕੀਤੀ ਗਈ ਹੈ।
ਜਾਣੋ ਕੀ ਹੁੰਦਾ ਹੈ ਸੌਵਰੇਨ ਗੋਲਡ ਬਾਂਡ
ਸਰਕਾਰ ਨੇ ਫਿਜ਼ੀਕਲ ਗੋਲਡ ਦੀ ਮੰਗ ਘਟਾਉਣ ਲਈ ਨਵੰਬਰ, 2015 'ਚ ਇਹ ਸਕੀਮ ਸ਼ੁਰੂ ਕੀਤੀ ਸੀ। ਇੱਥੇ ਨਿਵੇਸ਼ਕਾਂ ਨੂੰ ਸੋਨੇ 'ਚ ਪੈਸਾ ਨਿਵੇਸ਼ ਕਰਨ ਦਾ ਮੌਕਾ ਮਿਲਦਾ ਹੈ, ਪਰ ਇਸ ਦੇ ਲਈ ਨਿਵੇਸ਼ਕਾਂ ਨੂੰ ਫਿਜ਼ੀਕਲ ਫਾਰਮ 'ਚ ਸੋਨਾ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਯੋਜਨਾ 'ਚ ਨਿਵੇਸ਼ਕਾਂ ਨੂੰ ਪ੍ਰਤੀ ਯੂਨਿਟ ਗੋਲਡ 'ਚ ਨਿਵੇਸ਼ ਦਾ ਮੌਕਾ ਮਿਲਦਾ ਹੈ, ਜਿਸ ਦੀ ਕੀਮਤ ਸੋਨੇ ਦੇ ਬਾਜ਼ਾਰ ਮੁੱਲ ਨਾਲ ਜੁੜੀ ਹੁੰਦੀ ਹੈ। ਬਾਂਡ ਦੇ ਮੈਚਿਓਰ ਹੋਣ 'ਤੇ ਇਸ ਦਾ ਨਕਦੀ ਦੇ ਤੌਰ 'ਤੇ ਫਾਇਦਾ ਲਿਆ ਜਾ ਸਕਦਾ ਹੈ। ਨਾਲ ਹੀ ਇਕ ਖ਼ਾਸ ਫਾਇਦਾ ਇਹ ਹੈ ਕਿ ਗੋਲਡ ਬਾਂਡ 'ਤੇ ਢਾਈ ਫ਼ੀਸਦੀ ਦੀ ਸਾਲਾਨਾ ਦਰ ਨਾਲ ਵਿਆਜ ਵੀ ਮਿਲਦਾ ਹੈ।
ਇਹ ਕਰ ਸਕਦੇ ਹਨ ਨਿਵੇਸ਼
ਸੌਵਰੇਨ ਗੋਲਡ ਬਾਂਡ ਸਕੀਮ 'ਚ ਭਾਰਤੀ ਨਾਗਰਿਕ, ਹਿੰਦੂ ਸਾਂਝੇ ਪਰਿਵਾਰ, ਟਰੱਸਟ, ਯੂਨੀਵਰਸਿਟੀ ਤੇ ਚੈਰੀਟੇਬਲ ਇੰਸਟੀਚਿਊਟਸ ਗੋਲਡ ਬਾਂਡ ਖਰੀਦ ਸਕਦੇ ਹਨ। ਇੱਥੇ ਦੱਸ ਦੇਈਏ ਕਿ ਸੌਵਰੇਨ ਗੋਲਡ ਬਾਂਡ 8 ਸਾਲ ਲਈ ਜਾਰੀ ਕੀਤਾ ਗਿਆ ਹੈ, ਉੱਥੇ ਹੀ ਪੰਜਵੇਂ ਸਾਲ ਤੋਂ ਬਾਅਦ ਨਿਵੇਸ਼ਕ ਨੂੰ ਇਸ ਬਾਂਡ ਸਕੀਮ ਤੋਂ ਬਾਹਰ ਨਿਕਲਣ ਦਾ ਬਦਲ ਮਿਲਦਾ ਹੈ। ਇਹ ਗੋਲਡ ਬਾਂਡ ਕਮਰਸ਼ੀਅਲ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ, ਡਾਕਘਰਾਂ ਤੇ ਸਟੌਕ ਐਕਸਚੇਂਜ BSE ਤੇ NSE ਵੱਲੋਂ ਵੇਚਿਆ ਜਾਂਦਾ ਹੈ।
ਇਹ ਵੀ ਫਾਇਦਾ
ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਗੋਲਡ ਬਾਂਡ ਸਭ ਤੋਂ ਬਿਹਤਰ ਬਦਲ ਹੈ। ਇਸ ਸਕੀਮ ਤਹਿਤ ਨਿਵੇਸ਼ਕ 999 ਗੁਣਵੱਤਾ ਵਾਲਾ ਗੋਲਡ ਬਾਂਡ ਖਰੀਦਦੇ ਹਨ। ਇਸ ਤਰ੍ਹਾਂ ਗਾਹਕ ਵੱਲੋਂ ਉੱਚ ਗੁਣਵੱਤਾ ਵਾਲਾ ਗੋਲਡ ਖਰੀਦਿਆ ਜਾਂਦਾ ਹੈ। ਨਾਲ ਹੀ ਫਿਜ਼ੀਕਲ ਗੋਲਡ ਨੂੰ ਰੱਖਣ ਲਈ ਗਾਹਕ ਨੂੰ ਲਾਕਰ ਆਦਿ 'ਤੇ ਖ਼ਰਚ ਕਰਨਾ ਪੈਂਦਾ ਹੈ, ਪਰ ਗੋਲਡ ਬਾਂਡ ਬਿਨਾਂ ਕਿਸੇ ਖਰਚ ਦੇ ਬੇਹੱਦ ਸੁਰੱਖਿਅਤ ਹੁੰਦਾ ਹੈ, ਉੱਥੇ ਹੀ ਜਦੋਂ ਗਾਹਕ ਗੋਲਡ ਬਾਂਡ ਨੂੰ ਵੇਚਣ ਜਾਂਦੇ ਹਨ ਤਾਂ ਕਿਸੇ ਤਰ੍ਹਾਂ ਦਾ ਮੇਕਿੰਗ ਚਾਰਜ ਆਦਿ ਨਹੀਂ ਕੱਟਿਆ ਜਾਂਦਾ ਹੈ।
from Punjabi News -punjabi.jagran.com https://ift.tt/3b7V3PK
via IFTTT
No comments:
Post a Comment