ਬੀਜਿੰਗ (ਏਜੰਸੀ) : ਚੀਨ ’ਚ ਘੱਟ ਗਿਣਤੀ ਮੁਸਲਿਮ ਉਈਗਰ ਭਾਈਚਾਰੇ ਨੂੰ ਕੁਚਲੇ ਜਾਣ ਤੋਂ ਬਾਅਦ ਹੁਣ ਇਸ ਦੇ ਨਿਸ਼ਾਨੇ ’ਤੇ ਇਸਾਈ ਭਾਈਚਾਰੇ ਦੇ ਧਾਰਮਿਕ ਸਥਾਨ ਕੈਥੋਲਿਕ ਚਰਚ ਹਨ। ਜਦੋਂ ਤੋਂ ਸ਼ੀ ਜਿਨਪਿੰਗ ਨੇ ਦੇਸ਼ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਰੀਬ 1500 ਚਰਚ ਭਵਨ ਢਾਹ ਦਿੱਤੇ ਗਏ ਹਨ। ਓਨਾ ਹੀ ਨਹੀਂ, ਫਰਵਰੀ 2018 ’ਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਚਰਚ ’ਚ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ। ਕੈਥੋਲਿਕ ਚਰਚਾਂ ਨੂੰ ਕੁਲਚਣ ਲਈ ਬੀਤੇ ਕੁਝ ਮਹੀਨਿਆਂ ਦੌਰਾਨ ਚੀਨ ਪੁਲਿਸ ਨੇ ਦਰਜਨਾਂ ਪਾਦਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।
ਕੋਲੰਬੋ ਗਜ਼ਟ ’ਚ ਪ੍ਰਕਾਸ਼ਿਤ ਇੰਡਿਕਾ ਸ਼੍ਰੀ ਅਰਵਿੰਦਾ ਦੀ ਰਿਪੋਰਟ ਮੁਤਾਬਕ ਚੀਨ ਦੇਸ਼ ਦੇ ਕੈਥੋਲਿਕ ਚਰਚ ਜਾਂ ਤਾਂ ਨਸ਼ਟ ਕਰ ਰਿਹਾ ਹੈ ਜਾਂ ਉਨ੍ਹਾਂ ਨੂੰ ਬਦਨਾਮ ਕਰ ਰਿਹਾ ਹੈ। ਇਹ ਮੁਹਿੰਮ ਹੁਬੇਈ, ਹੇਨਾਨ, ਗੁਝੀਆਉ, ਸ਼ਾਂਕਸੀ ਤੇ ਸ਼ੈਂਡਾਂਗ ਸੂਬਿਆਂ ਸਮੇਤ ਕਰੀਬ ਪੂਰੇ ਦੇਸ਼ ’ਚ ਚੱਲ ਰਿਹਾ ਹੈ। ਚੀਨ ਸਰਕਾਰ ਇਸਾਈ ਧਾਰਮਿਕ ਸਰਗਰਮੀਆਂ ਨੂੰ ਬਦਨਾਮ ਕਰ ਰਹੀ ਹੈ। ਬਾਈਬਲ ਦਾ ਜਾਂ ਤਾਂ ਗ਼ਲਤ ਤਰੀਕੇ ਨਾਲ ਅਨੁਵਾਦ ਕੀਤਾ ਜਾ ਰਿਹਾ ਹੈ ਜਾਂ ਉਸ ਦੀ ਗ਼ਲਤ ਵਿਆਖਿਆ ਕੀਤੀ ਜਾ ਰਹੀ ਹੈ। ਸਾਲ 2017 ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਸਰਗਰਮੀਆਂ ਨੂੰ ਦੇਸ਼ ਦੀ ਸਰਕਾਰ ਲਈ ਖ਼ਤਰਾ ਦੱਸਿਆ ਸੀ ਤੇ ਕਿਹਾ ਸੀ ਕਿ ਉਹ ਸਾਮਵਾਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਜਿਨਪਿੰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਚੀਨ ਦੀ ਵਿਚਾਰਧਾਰਾ ਮੁਤਾਬਕ ਹੋਣਾ ਚਾਹੀਦਾ ਹੈ। ਰਿਪੋਰਟ ਮੁਤਾਬਕ ਉਂਝ ਚੀਨੀ ਸੰਵਿਧਾਨ ’ਚ ਅਧਿਕਾਰਤ ਤੌਰ ’ਤੇ ਧਾਰਮਿਕ ਆਜ਼ਾਦੀ ਦੀ ਗੱਲ ਹੈ ਪਰ ਧਾਰਮਿਕ ਭਾਈਚਾਰੇ ਨੂੰ ਸਰਕਾਰ ’ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਇਨ੍ਹਾਂ ਦੀ ਨਿਗਰਾਨੀ ਚੀਨ ਕਮਿਊਨਿਸਟ ਪਾਰਟੀ ਵੱਲੋਂ ਕੀਤੀ ਜਾਂਦੀ ਹੈ।
from Punjabi News -punjabi.jagran.com https://ift.tt/3Jh6R2N
via IFTTT
No comments:
Post a Comment