ਸੇਂਚੁਰੀਅਨ (ਪੀਟੀਆਈ) : ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤੇ ਕਿ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ’ਚ ਪੰਜ ਗੇਂਦਬਾਜ਼ਾਂ ਦੀ ਰਣਨੀਤੀ ਨਾਲ ਬਰਕਰਾਰ ਰਹੇਗੀ ਪਰ ਸਵੀਕਾਰ ਕੀਤਾ ਕਿ ਪੰਜਵੇਂ ਨੰਬਰ ਲਈ ਅਜਿੰਕੇ ਰਹਾਣੇ ਅਤੇ ਸ਼੍ਰੇਅਸ ਅਈਅਰ ਵਿਚਾਲੇ ਫ਼ੈਸਲਾ ਕਰਨਾ ਮੁਸ਼ਕਲ ਹੋਵੇਗਾ।
ਭਾਰਤੀ ਟੀਮ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਇੱਥੇ ਇਕ ਹਫ਼ਤੇ ਤੋਂ ਅਭਿਆਸ ਕਰ ਰਹੀ ਹੈ ਅਤੇ ਨਵ-ਨਿਯੁਕਤ ਉਪ ਕਪਤਾਨ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਵਿਚ ਲੈਅ ਤੈਅ ਕਰਨ ਲਈ ਚੰਗੀ ਸ਼ੁਰੂਆਤ ਦੀ ਜ਼ਰੂਰਤ ਹੈ ਜਿੱਥੇ ਉਨ੍ਹਾਂ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਰਾਹੁਲ ਨੇ ਵਰਚੁਅਲ ਤਰੀਕੇ ਨਾਲ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਹਰੇਕ ਟੀਮ ਟੈਸਟ ਮੈਚ ਜਿੱਤਣ ਲਈ 20 ਵਿਕਟਾਂ ਝਟਕਣਾ ਚਾਹੁੰਦੀ ਹੈ। ਅਸੀਂ ਵੀ ਇਸ ਰਣਨੀਤੀ ਦਾ ਇਸਤੇਮਾਲ ਕਰ ਚੁੱਕੇ ਹਾਂ ਅਤੇ ਇਸ ਨਾਲ ਅਸੀਂ ਵਿਦੇਸ਼ ’ਚ ਜੋ ਵੀ ਮੈਚ ਖੇਡੇ ਹਨ, ਹਰੇਕ ’ਚ ਮਦਦ ਮਿਲੀ ਹੈ।’
ਉਨ੍ਹਾਂ ਕਿਹਾ, ‘ਪੰਜ ਗੇਂਦਬਾਜ਼ਾਂ ਨਾਲ ਕਾਰਜਭਾਰ ਦੇ ਪ੍ਰਬੰਧ ’ਚ ਵੀ ਥੋੜ੍ਹੀ ਆਸਨੀ ਹੋ ਜਾਂਦੀ ਹੈ ਅਤੇ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੁਨਰ ਟੀਮ ਵਿਚ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਦਾ ਇਸਤੇਮਾਲ ਵੀ ਕਰ ਸਕਦੇ ਹਾਂ।’ ਰਾਹੁਲ ਨੇ ਕਿਹਾ, ‘ਨਿਸ਼ਚਿਤ ਰੂਪ ਨਾਲ ਇਸ ’ਤੇ ਫ਼ੈਸਲਾ ਕਰਨਾ ਮੁਸ਼ਕਲ ਹੈ। ਅਜਿੰਕੇ ਦੇ ਬਾਰੇ ਵਿਚ ਗੱਲ ਕਰਾਂ ਤਾਂ ਉਹ ਟੈਸਟ ਟੀਮ ਦਾ ਇਕ ਅਹਿਮ ਮੈਂਬਰ ਰਹੇ ਹਨ ਜਿਨ੍ਹਾਂ ਆਪਣੇ ਕਰੀਅਰ ਵਿਚ ਬਹੁਤ ਮਹੱਤਵਪੂਰਨ ਪਾਰੀਆਂ ਖੇਡੀਆਂ ਹਨ।’ ਉਨ੍ਹਾਂ ਕਿਹਾ, ‘ ਪਿਛਲੇ 15 ਤੋਂ 18 ਮਹੀਨਿਆਂ ’ਚ ਉਨ੍ਹਾਂ ਕੁਝ ਮਹੱਤਵਪੂਰਨ ਪਾਰੀਆਂ ਖੇਡੀਆਂ ਹਨ। ਲਾਰਡਸ ’ਚ ਪੁਜਾਰਾ ਨਾਲ ਉਹ ਭਾਈਵਾਲੀ ਸਾਡੇ ਲਈ ਟੈਸਟ ਮੈਚ ਜਿੱਤਣ ਲਈ ਕਾਫ਼ੀ ਅਹਿਮ ਸੀ।
ਉਨ੍ਹਾਂ ਕਿਹਾ, ‘ਸ਼੍ਰੇਅਸ ਨੇ ਨਿਸ਼ਚਿਤ ਰੂਪ ਨਾਲ ਆਪਣੇ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਕਾਨਪੁਰ ’ਚ ਇਕ ਅਰਧ ਸੈਂਕੜੇ ਨਾਲ ਇਕ ਸ਼ਾਨਦਾਰ ਸੈਂਕੜਾ ਲਾਇਆ ਅਤੇ ਉਹ ਕਾਫ਼ੀ ਰੋਮਾਂਚਿਤ ਹਨ। ਹਨੁਮਾ ਵਿਹਾਰੀ ਨੇ ਵੀ ਸਾਡੇ ਲਈ ਅਜਿਹਾ ਹੀ ਕੀਤਾ ਹੈ, ਇਸ ਲਈ ਇਹ ਮੁਸ਼ਕਲ ਫ਼ੈਸਲਾ ਹੋਵੇਗਾ।’
from Punjabi News -punjabi.jagran.com https://ift.tt/3FutFtF
via IFTTT
No comments:
Post a Comment