ਨਵੀਂ ਦਿੱਲੀ (ਗੌਤਮ ਕੁਮਾਰ ਮਿਸ਼ਰ) : ਪਰਿਵਾਰਕ ਮੈਂਬਰਾਂ ਦੀ ਮਰਜ਼ੀ ਖ਼ਿਲਾਫ਼ ਇਕ ਗੱਭਰੂ-ਮੁਟਿਆਰ ਨੂੰ ਘਰ ਤੋਂ ਭੱਜ ਕੇ ਵਿਆਹ ਕਰਨਾ ਕਾਫੀ ਮਹਿੰਗਾ ਪੈ ਗਿਆ। ਦੋਸ਼ ਹੈ ਕਿ ਮੁਟਿਆਰ ਦੇ ਪਰਿਵਾਰਕ ਮੈਂਬਰਾਂ ਨੌਜਵਾਨ ਨੂੰ ਆਪਣੇ ਨਾਲ ਜ਼ਬਰਦਸਤੀ ਲੈ ਗਏ ਅਤੇ ਉਸਦਾ ਨਿੱਜੀ ਅੰਗ ਕੱਟ ਦਿੱਤਾ। ਦਰਿੰਦਗੀ ਦਿਖਾਉਣ ਤੋਂ ਬਾਅਦ ਦੋਸ਼ੀ ਧਿਰ ਨੇ ਖ਼ੂਨ ਨਾਲ ਲਥਪਥ ਨੌਜਵਾਨ ਨੂੰ ਸਾਗਰਪੁਰ ਇਲਾਕੇ ਵਿਚ ਗੰਦੇ ਨਾਲੇ ਕੋਲ ਸੁੱਟ ਦਿੱਤਾ। ਹਸਪਤਾਲ ਵਿਚ ਭਰਤੀ ਨੌਜਵਾਨ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਪੀੜਤ ਧਿਰ ਦੀ ਸ਼ਿਕਾਇਤ ’ਤੇ ਦੋਸ਼ੀਆਂ ਖ਼ਿਲਾਫ਼ ਅਗ਼ਵਾ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ। ਅਜੇ ਤਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
from Punjabi News -punjabi.jagran.com https://ift.tt/3qnRZad
via IFTTT
No comments:
Post a Comment