ਗਜਾਧਰ ਦਿਵੇਦੀ, ਗੋਰਖਪੁਰ : ਕੋਰੋਨਾ ਇਨਫੈਕਸ਼ਨ ਦਾ ਆਫ਼ਤ ਦੇ ਸਮੇਂ ਡਰੇ ਮਨ ਨੂੰ ਧਾਰਮਿਕ ਕਿਤਾਬਾਂ ਨਾਲ ਦਿਲਾਸਾ ਮਿਲਿਆ ਤੇ ਗੀਤਾ ਪ੍ਰੈੱਸ ਨੇ ਕਿਤਾਬਾਂ ਦੀ ਵਿਕਰੀ ਦਾ ਰਿਕਾਰਡ ਬਣਾ ਦਿੱਤਾ। 1923 ’ਚ ਸਥਾਪਨਾ ਤੋਂ ਬਾਅਦ ਤੋਂ ਹੁਣ ਤਕ 98 ਸਾਲਾਂ ’ਚ ਗੀਤਾਪ੍ਰੈੱਸ ਦੀਆਂ ਏਨੀਆਂ ਕਿਤਾਬਾਂ ਕਦੇ ਨਹੀਂ ਵਿਕੀਆਂ, ਜਿੰਨੀਆਂ ਪਿਛਲੇ ਅੱਠ ਮਹੀਨੇ ’ਚ ਵਿਕੀਆਂ। ਇਸ ’ਚ ਵੀ ਸਭ ਤੋਂ ਵੱਧ ਵਿਕਰੀ ਵਾਲੇ ਪੰਜ ਮਹੀਨੇ ਅਪ੍ਰੈਲ ਤੋਂ ਨਵੰਬਰ 2021 ਤਕ ਦੇ ਰਹੇ ਤੇ ਅਕਤੂਬਰ 8.67 ਕਰੋੜ ਰੁਪਏ ਦੀ ਵਿਕਰੀ ਨਾਲ ਸਭ ਤੋਂ ਵੱਧ ਵਿਕਰੀ ਵਾਲਾ ਮਹੀਨਾ ਰਿਹਾ।
ਕੋਰੋਨਾ ਇਨਫੈਕਸ਼ਨ ਕਾਲ ’ਚ ਲੋਕਾਂ ਦੀ ਰੁਚੀ ਧਾਰਮਿਕ ਕਿਤਾਬਾਂ ਪ੍ਰਤੀ ਵਧੀ ਹੈ। ਪਹਿਲੀ ਲਹਿਰ ’ਚ ਡਰਿਆ ਮਨ ਕੋਰੋਨਾ ਦੀ ਦੂਸਰੀ ਲਹਿਰ ਦੇ ਭਿਆਨਕ ਰੁਖ਼ ਨੂੰ ਦੇਖ ਕੇ ਹੋਰ ਵੀ ਡਰ ਗਿਆ ਸੀ। ਸਾਰੀਆਂ ਸਰਗਰਮੀਆਂ ਠੱਪ ਹੋ ਗਈਆਂ ਸਨ। ਇਨਫੈਕਸ਼ਨ ਦਾ ਜ਼ੋਰ ਘੱਟ ਹੋਇਆ ਤਾਂ ਲੋਕਾਂ ਦਾ ਰੁਝਾਨ ਰੱਬ, ਧਰਮ ਤੇ ਧਾਰਮਿਕ ਸਾਹਿਤ ਵੱਲ ਵਧਿਆ। ਇਸ ’ਚ ਜ਼ਰੀਆ ਬਣੀਆਂ ਗੀਤਾ ਪ੍ਰੈੱਸ ਦੀਆਂ ਕਿਤਾਬਾਂ। ਕੋਰੋਨਾ ਦੇ ਪਹਿਲੇ 2019-19 ’ਚ ਅਪ੍ਰੈਲ ਤੋਂ ਨਵੰਬਰ ਤਕ 37.90 ਕਰੋੜ ਤੇ 2019-20 ’ਚ 37.04 ਕਰੋੜ ਰੁਪਏ ਦੀਆਂ ਪੁਸਤਕਾਂ ਵਿਕੀਆਂ ਸਨ। ਇਨਫੈਕਸ਼ਨ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ 2020-21 ’ਚ ਇਹ ਵਿਕਰੀ 27.55 ਕਰੋੜ ਰੁਪਏ ਹੀ ਰਹਿ ਗਈ। ਉਦੋਂ 22 ਮਾਰਚ ਤੋਂ ਅੱਠ ਜੂਨ ਤਕ ਪ੍ਰੈੱਸ ਬੰਦ ਸੀ। 2021-22 ’ਚ ਕੋਰੋਨਾ ਦੀ ਦੂਸਰੀ ਲਹਿਰ ਸਿਖਰ ’ਤੇ ਰਹੀ ਉਦੋਂ ਵੀ ਇ ਤੋਂ ਨੌਂ ਮਈ ਤਕ ਪ੍ਰੈੱਸ ਬੰਦ ਰਹੀ। ਫਿਰ ਵੀ ਅਪ੍ਰੈਲ ਤੋਂ ਨਵੰਬਰ 2021 ਤਕ 46.56 ਕਰੋੜ ਰੁਪਏ ਦੀਆਂ ਕਿਤਾਬਾਂ ਵਿਕੀਆਂ। ਜੁਲਾਈ ਤੋਂ ਨਵੰਬਰ ਤਕ ਦੇ ਪੰਜ ਮਹੀਨਿਆਂ ’ਚ 36.36 ਕਰੋੜ ਰੁਪਏ ਦੀ ਵਿਕਰੀ ਹੋਈ। ਸਭ ਤੋਂ ਵੱਧ ਵਿਕਰੀ ਸ਼੍ਰੀਮਦਭਗਵਦਗੀਤਾ, ਸ਼੍ਰੀਰਾਮਚਰਿਤ ਮਾਨਸ ਤੇ ਭਗਤ ਚਰਿੱਤਰ ਭਜਨਮਾਲਾ ਦੀ ਹੋਈ।
ਖੇਤਰੀ ਭਾਸ਼ਾਵਾਂ ’ਚ ਵੀ ਵਧੀ ਮੰਗ
ਨਾ ਸਿਰਫ਼ ਹਿੰਦੀ, ਬਲਕਿ ਖੇਤਰੀ ਭਾਸ਼ਾਵਾਂ ’ਚ ਵੀ ਗੀਤਾਪ੍ਰੈੱਸ ਦੀਆਂ ਕਿਤਾਬਾਂ ਦੀ ਮੰਗ ਕਾਫੀ ਵਧੀ। ਪ੍ਰਬੰਧਨ ਮੁਤਾਬਕ ਬਾਂਗਲਾ, ਗੁਜਰਾਤੀ, ਅਸਮੀਆ, ਮਰਾਠੀ, ਅੰਗਰੇਜ਼ੀ, ਤੇਲਗੂ ਤੇ ਨੇਪਾਲੀ ’ਚ ਵੀ ਗੀਤਾ, ਰਾਮਾਇਣ ਤੇ ਸ਼੍ਰੀਰਾਮਚਰਿਤ ਮਾਨਸ ਦੀਆਂ ਕਿਤਾਬਾਂ ਦੀ ਮੰਗ ਲਗਾਤਾਰ ਹੋ ਰਹੀ ਸੀ। ਗੀਤਾ ਪ੍ਰੈੱਸ ਨੇ ਪਹਿਲੀ ਵਾਰ ਇਨ੍ਹਾਂ ਭਾਸ਼ਾਵਾਂ ’ਚ ਪ੍ਰਕਾਸ਼ਨ ਸ਼ੁਰੂ ਕੀਤਾ ਹੈ। ਹੁਣ ਤਕ 53 ਲੱਖ ਰੁਪਏ ਦੀ ਕੀਮਤ ਦੀਆਂ 58 ਹਜ਼ਾਰ ਕਾਪੀਆਂ ਵਿਕ ਚੁੱਕੀਆਂ ਹਨ।
from Punjabi News -punjabi.jagran.com https://ift.tt/3mvYMxL
via IFTTT
No comments:
Post a Comment