Responsive Ads Here

Saturday, December 25, 2021

ਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਪ੍ਰਕਾਸ਼ ਪੁਰਬ ਸਮਾਗਮ ਨੂੰ ਕੀਤਾ ਆਨਲਾਈਨ ਸੰਬੋਧਨ, ਕਿਹਾ- ਸਿੱਖ ਗੁਰੂਆਂ ਨੇ ਜਿਨ੍ਹਾਂ ਖ਼ਤਰਿਆਂ ਦੇ ਪ੍ਰਤੀ ਚੌਕਸ ਕੀਤਾ ਸੀ, ਉਹ ਅੱਜ ਵੀ ਮੌਜੂਦ

ਕੱਛ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਜੁੱਟ ਰਹਿਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਸਿੱਖ ਗੁਰੂਆਂ ਨੇ ਆਪਣੇ ਜੀਵਨਕਾਲ ’ਚ ਲੋਕਾਂ ਨੂੰ ਜਿਨ੍ਹਾਂ ਖ਼ਤਰਿਆਂ ਪ੍ਰਤੀ ਚੌਕਸ ਕੀਤਾ ਸੀ, ਉਹ ਅੱਜ ਵੀ ਮੌਜੂਦ ਹਨ। ਉਨ੍ਹਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਦੇਸ਼ ਦੀ ਏਕਤਾ ਨੂੰ ਨੁਕਸਾਨ ਨਾ ਪਹੁੰਚਾ ਸਕੇ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੇ ਤਹਿਤ ਗੁਜਰਾਤ ਦੇ ਕੱਛ ਸਥਿਤ ਗੁਰਦੁਆਰਾ ਲਖਪਤ ਸਾਹਿਬ ’ਚ ਹੋਏ ਇਕ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਿੱਖ ਗੁਰੂਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਸਿਰਫ਼ ਸਮਾਜ ਤੇ ਅਧਿਆਤਮ ਤਕ ਸੀਮਤ ਨਹੀਂ ਸੀ।

ਮੋਦੀ ਦੀ ਇਹ ਅਪੀਲ ਲੁਧਿਆਣਾ ’ਚ ਜ਼ਿਲ੍ਹਾ ਅਦਾਲਤ ਕੰਪਲੈਕਸ ’ਚ ਧਮਾਕੇ ਦੇ ਦੋ ਦਿਨਾਂ ਬਾਅਦ ਆਈ ਹੈ। ਇਸ ਧਮਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਜ਼ਖ਼ਮੀ ਹੋ ਗਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਅਹਿਮ ਦੌਰ ’ਚ ਕੋਈ ਵਿਅਕਤੀ ਸਾਡੇ ਸੁਪਨਿਆਂ ਤੇ ਦੇਸ਼ ਦੀ ਏਕਤਾ ਨੂੰ ਨੁਕਸਾਨ ਨਹੀਂ ਪਹੁੰਚਾ ਸਕੇ। ਜਿਨ੍ਹਾਂ ਸੁਪਨਿਆਂ ਲਈ ਸਾਡੇ ਗੁਰੂਆਂ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ, ਉਸ ਨੂੰ ਹਾਸਲ ਕਰਨ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਕਰਨਾ ਪਵੇਗਾ। ਸਾਡੇ ਸਾਰਿਆਂ ਲਈ ਇਕਜੁੱਟਤਾ ਜ਼ਰੂਰੀ ਹੈ। ਜਿਨ੍ਹਾਂ ਖ਼ਤਰਿਆਂ ਦੇ ਪ੍ਰਤੀ ਸਾਡੇ ਗੁਰੂਆਂ ਨੇ ਚੌਕਸ ਕੀਤਾ ਸੀ, ਉਹ ਅੱਜ ਵੀ ਮੌਜੂਦ ਹਨ। ਮੈਨੂੰ ਭਰੋਸਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਅਸੀਂ ਪੱਕੇ ਤੌਰ ’ਤੇ ਆਪਣਾ ਸੰਕਲਪ ਪੂਰਾ ਕਰਾਂਗੇ ਤੇ ਦੇਸ਼ ਨਵੀਂਆਂ ਉੱਚਾਈਆਂ ’ਤੇ ਪਹੁੰਚੇਗਾ।

ਉਨ੍ਹਾਂ ਕਿਹਾ, ਸਾਡੇ ਗੁਰੂਆਂ ਦਾ ਯੋਗਦਾਨ ਸਿਰਫ਼ ਸਮਾਜ ਤੇ ਅਧਿਆਤਮ ਤਕ ਸੀਮਤ ਨਹੀਂ ਹੈ। ਅਸਲ ’ਚ ਜੇਕਰ ਸਾਡਾ ਦੇਸ਼, ਇਸ ਦੀ ਚੇਤਨਾ, ਆਸਥਾ ਤੇ ਏਕਤਾ ਅੱਜ ਸੁਰੱਖਿਅਤ ਹੈ ਤਾਂ ਇਸ ਦੇ ਕੇਂਦਰ ’ਚ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ। ਸਿੱਖ ਗੁਰੂਆਂ ਨੇ ਵਿਦੇਸ਼ੀ ਹਮਲਾਵਰਾਂ ਤੋਂ ਦੇਸ਼ ਦੀ ਸੁਰੱਖਿਆ ਕਰਨ ਲਈ ਆਪਣੀ ਜਾਨ ਖ਼ਤਰੇ ਵਿਚ ਪਾਉਣ ਤੋਂ ਵੀ ਪਰਹੇਜ਼ ਨਹੀਂ ਕੀਤਾ। ਔਰੰਗਜ਼ੇਬ ਖ਼ਿਲਾਫ਼ ਗੁਰੂ ਤੇਗ ਬਹਾਦਰ ਜੀ ਦੀ ਹਿੰਮਤ ਤੇ ਉਨ੍ਹਾਂ ਦੀ ਕੁਰਬਾਨੀ ਸਾਨੂੰ ਦੱਸਦੀ ਹੈ ਕਿ ਦੇਸ਼ ਨੇ ਦਹਿਸ਼ਤਗਰਦੀ ਤੇ ਧਾਰਮਿਕ ਕੱਟੜਤਾ ਦਾ ਕਿਸ ਤਰ੍ਹਾਂ ਮੁਕਾਬਲਾ ਕੀਤਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਵੀ ਹਰ ਕਦਮ ’ਤੇ ਦ੍ਰਿੜ੍ਹਤਾ ਤੇ ਬਲਿਦਾਨ ਦਾ ਜ਼ਿੰਦਾ ਮਿਸਾਲ ਹੈ।



from Punjabi News -punjabi.jagran.com https://ift.tt/3pqJFHu
via IFTTT

No comments:

Post a Comment