Responsive Ads Here

Thursday, December 23, 2021

ਹਾਂਗਕਾਗ ਯੂਨੀਵਰਸਿਟੀ ਨੇ ਤਿਆਨਮਿਨ ਕਤਲੇਆਮ ਦੀ ਯਾਦ 'ਚ ਬਣੀ ਮੂਰਤੀ ਹਟਾਈ, ਜਾਣੋ ਕੀ ਹੈ 'ਪਿੱਲਰ ਆਫ਼ ਸ਼ੇਮ'

ਹਾਂਗਕਾਂਗ (ਏਜੰਸੀ) : ਚੀਨ ਦੇ ਤਿਆਨਮਿਨ ਚੌਕ 'ਤੇ ਚਾਰ ਜੂਨ, 1989 ਨੂੰ ਹੋਏ ਕਤਲੇਆਮ ਦੀ ਯਾਦ 'ਚ ਯੂਨੀਵਰਸਿਟੀ ਆਫ ਹਾਂਗਕਾਂਗ 'ਚ ਬਣਾਈ ਗਈ ਮੂਰਤੀ ਵੀਰਵਾਰ ਸਵੇਰੇ ਹਟਾ ਦਿੱਤੀ। 26 ਫੁੱਟ ਉੱਚੀ ਮੂਰਤੀ ਨੂੰ 'ਪਿਲਰ ਆਫ ਸ਼ੇਮ' ਵੀ ਕਿਹਾ ਜਾਂਦਾ ਹੈ। ਡੈਨਮਾਰਕ ਦੇ ਸ਼ਿਲਪਕਾਰ ਜੇਨਸ ਗਲਿਸ਼ਓਟ ਵੱਲੋਂ ਬਣਾਈ ਗਈ ਇਸ ਮੂਰਤੀ 'ਚ ਲੋਕਤੰਤਰ ਸਮਰਥਕ 50 ਅੰਦੋਲਨਕਾਰੀਆਂ ਦੀਆਂ ਲਾਸ਼ਾਂ ਦਾ ਪ੍ਰਤੀਕ ਦਿਖਾਇਆ ਗਿਆ ਹੈ। ਮੁਜ਼ਾਹਰੇ ਨੂੰ ਦਬਾਉਣ ਲਈ ਚੀਨੀ ਫ਼ੌਜ ਨੇ ਟੈਂਕ ਤੱਕ ਦਾ ਇਸਤੇਮਾਲ ਕੀਤਾ ਤੇ ਦਾਅਵਾ ਕੀਤਾ ਕਿ ਇਸ 'ਚ ਹਜ਼ਾਰਾਂ ਲੋਕ ਮਾਰੇ ਗਏ। ਮੂਰਤੀ ਦੀ ਕੀਮਤ ਕਰੀਬ 14 ਲੱਖ ਡਾਲਰ (ਕਰੀਬ 10.25 ਕਰੋੜ ਰੁਪਏ) ਦੱਸੀ ਜਾਂਦੀ ਹੈ।

ਅਕਤੂਬਰ 'ਚ ਇਹ ਮੂਰਤੀ ਵਿਵਾਦਾਂ 'ਚ ਆ ਗਈ ਸੀ, ਜਦੋਂ ਯੂਨੀਵਰਸਿਟੀ ਨੇ ਉਸ ਨੂੰ ਹਟਾਉਣ ਦੀ ਗੱਲ ਕਹੀ ਸੀ। ਪੈਟ੍ਰੀਆਟਿਕ ਡੈਮੋਕ੍ਰੇਟਿਕ ਮੂਵਮੈਂਟਸ ਆਫ ਚਾਈਨਾ ਦਾ ਸਮਰਥਨ ਕਰਨ ਵਾਲੇ ਹਾਂਗਕਾਂਗ ਅਲਾਇੰਸ ਤੇ ਮੂਰਤੀ ਦੇ ਹੋਰ ਸਰਪ੍ਰਸਤਾਂ ਨੂੰ ਦੱਸਿਆ ਸੀ ਕਿ ਹੁਣ ਦੇ ਖ਼ਤਰਿਆਂ ਤੇ ਸੁਝਾਵਾਂ ਮੁਤਾਬਕ ਉਸ ਨੂੰ ਮੂਰਤੀ ਨੂੰ ਹਟਾਉਣਾ ਪਵੇਗਾ। ਇਸ 'ਤੇ ਲੋਕਤੰਤਰ ਸਮਰਥਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਗਲਿਸ਼ਓਟ ਨੇ ਮੂਰਤੀ ਨੂੰ ਡੈਨਮਾਨਰਕ ਵਾਪਸ ਲੈ ਕੇ ਜਾਣ ਦੀ ਤਜਵੀਜ਼ ਦਿੱਤੀ ਸੀ ਤੇ ਕਲਾਕ੍ਰਿਤ ਨੂੰ ਨੁਕਸਾਨ ਪਹੁੰਚਾਉਣ 'ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੂਰਤੀ ਹਟਾਉਣ ਦੀ ਜਾਣਕਾਰੀ ਇੰਟਰਨੈੱਟ ਮੀਡੀਆ ਤੋਂ ਹਾਸਲ ਹੋਈ।

ਰਾਤ ਦੇ ਹਨੇਰੇ 'ਚ ਸ਼ੁਰੂ ਹੋਇਆ ਕੰਮ

ਮੂਰਤੀ ਹਟਾਉਣ ਲਈ ਬੁੱਧਵਾਰ ਦੇਰ ਰਾਤ ਕੰਮ ਸ਼ੁਰੂ ਹੋਇਆ। ਆਲੇ ਦੁਆਲੇ ਸਾਰੀ ਰਾਤ ਡਿ੍ਲਿੰਗ ਮਸ਼ੀਨਾਂ ਦਾ ਸ਼ੋਰ ਸੁਣਾਈ ਦਿੰਦਾ ਰਿਹਾ। ਮੌਕੇ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਰਿਹਾ। ਮੂਰਤੀ ਇਕ ਕੰਟੇਨਰ ਜ਼ਰੀਏ ਗੁਪਤ ਸਥਾਨ 'ਤੇ ਭੇਜੇ ਜਾਣ ਤੋਂ ਬਾਅਦ ਉਸ ਥਾਂ ਨੂੰ ਸਫੈਦ ਪਲਾਸਟਿਕ ਸ਼ੀਟ ਤੋਂ ਢੱਕ ਦਿੱਤਾ ਗਿਆ।

ਕੀ ਹੈ 'ਪਿਲਰ ਆਫ ਸ਼ੇਮ'

ਇਹ ਗਲਿਸ਼ਓਟ ਦੇ ਸ਼ਿਲਪ ਦੀ ਇਕ ਲੜੀ ਹੈ। ਸਾਰਿਆਂ ਦੀ ਉਚਾਈ ਸਮਾਨ ਹੈ ਤੇ ਇਹ ਕਾਂਸਾ, ਤਾਂਬਾ ਤੇ ਕੰਕ੍ਰੀਟ ਤੋਂ ਬਣੇ ਹਨ। ਇਨ੍ਹਾਂ ਨੂੰ ਹਾਂਗਕਾਂਗ, ਮੈਕਸੀਕੋ ਤੇ ਬ੍ਰਾਜ਼ੀਲ 'ਚ ਬਣਾਇਆ ਗਿਆ ਹੈ। ਇਨ੍ਹਾਂ ਦਾ ਟੀਚਾ ਲੋਕਾਂ ਨੂੰ ਉਨ੍ਹਾਂ ਸ਼ਰਮਨਾਕ ਘਟਨਾਵਾਂ ਦੀ ਯਾਦ ਦਿਵਾਉਂਦੇ ਰਹਿਣਾ ਹੈ, ਤਾਂ ਜੋ ਉਨ੍ਹਾਂ ਦਾ ਦੁਹਰਾਅ ਨਾ ਹੋਵੇ। ਹਾਂਗਕਾਂਗ 'ਚ ਬਣੇ ਇਸ ਪਿੱਲਰ 'ਚ ਤਿਆਨਮਿਨ ਦੀ ਘਟਨਾ ਨੂੰ ਦਰਸਾਇਆ ਗਿਆ ਹੈ। ਇਸ ਨੂੰ 1997 'ਚ ਸਾਲਾਨਾ ਕੈਂਡਲ ਲਾਈਟ ਮਾਰਚ ਦੌਰਾਨ ਬਣਾਇਆ ਗਿਆ ਸੀ।



from Punjabi News -punjabi.jagran.com https://ift.tt/3emrOve
via IFTTT

No comments:

Post a Comment